ਸੰਗਰੂਰ ਪ੍ਰਸ਼ਾਸਨ ਦਾ ਕੂੜਾ ਮਾਮਲੇ ’ਚ ਐਕਸ਼ਨ/ ਸ਼ਹਿਰ ਚ ਪਿਆ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ/ ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦੇ ਚੁੱਕਿਆ ਕਦਮ

0
2

 

ਸੰਗਰੂਰ ਪ੍ਰਸ਼ਾਸਨ ਨੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦਰੁਸਤ ਕਰਨ ਲਈ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ਵਿਖੇ ਪਏ ਕੂੜੇ ਨੂੰ ਚੁੱਕਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਈਓ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਫਾਈ ਸੇਵਕਾਂ ਦੀ 8 ਤਰੀਕ ਤੋਂ ਚੱਲ ਰਹੀ ਹੜਤਾਲ ਦੇ ਚਲਦਿਆਂ ਕਈ ਥਾਈ ਕੂੜੇ ਦੇ ਢੇਰ ਲੱਗ ਗਏ ਨੇ, ਜਿਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨ ਸੰਗਰੂਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਤੋਂ ਬਾਅਦ ਹਾਊਸ ਵੱਲੋਂ ਪ੍ਰਵਾਰਗੀ ਤੋਂ ਬਾਅਦ ਪ੍ਰਾਈਵੇਟ ਬੰਦੇ ਲਗਾ ਕੇ ਪ੍ਰਾਈਵੇਟ ਟਰੈਕਟਰ ਟਰਾਲੀਆਂ ਲਵਾ ਕੇ ਕੂੜਾ ਚੁਕਵਾਇਆ ਜਾ ਰਿਹਾ ਹੈ।
ਇਹ ਤਸਵੀਰਾਂ ਸੰਗਰੂਰ ਦੇ ਰਣਬੀਰ ਕਾਲਜ ਦੇ ਬਾਹਰ ਦੀਆਂ ਨੇ ਜਿੱਥੇ ਨਗਰ ਕੌਂਸਲ ਵੱਲੋਂ ਪ੍ਰਾਈਵੇਟ ਆਦਮੀ ਲਗਵਾ ਕੇ ਪ੍ਰਾਈਵੇਟ ਟਰੈਕਟਰ ਟਰਾਲੀਆਂ ਮੰਗਵਾ ਕੇ ਕੂੜਾ ਚੁਕਵਾਇਆ ਜਾ ਰਿਹਾ ਹੈ। ਈਓ ਸੰਗਰੂਰ ਦਾ ਕਹਿਣਾ ਸੀ ਕਿ ਇਸ ਕੂੜੇ ਕਰਕੇ ਜਿੱਥੇ ਬਿਮਾਰੀ ਵਧਣ ਦਾ ਖਤਰਾ ਰਹਿੰਦਾ ਹੈ ਇਸ ਨੂੰ ਅੱਜ ਚੁਕਵਾਇਆ ਜਾ ਰਿਹਾ ਹੈ। ਸੰਗਰੂਰ ਦੇ ਜਿਹੜੇ ਵੀ ਹਿੱਸੇ ਦੇ ਵਿੱਚ ਕੂੜਾ ਪਿਆ ਹੈ ਉਸ ਨੂੰ ਬਿਲਕੁਲ ਚੁਕਵਾ ਲਿਆ ਜਾਵੇਗਾ।

LEAVE A REPLY

Please enter your comment!
Please enter your name here