ਮੰਡੀ ਗੋਬਿੰਦਗੜ੍ਹ ’ਚ ਪਲਾਸਟਿਕ ਡੰਪ ਨੂੰ ਭਿਆਨਕ ਅੱਗ/ ਅਸਮਾਨ ’ਚ ਉੱਠੇ ਧੂਏ ਗੁਬਾਰ, ਸਾਮਾਨ ਦਾ ਭਾਰੀ ਨੁਕਸਾਨ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
3

ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਬਣੇ ਵੈਸਟ ਮੈਨੇਜਮੈਂਟ ਦੇ ਪਲਾਸਟਿਕ ਦੇ ਡੰਪ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਹੈ। ਦੇਖਦੇ ਹੀ ਦੇਖਦੇ ਅੱਗ ਦੇ ਧੂੰਆਂ ਹੀ ਧੂੰਆਂ ਹੋ ਗਿਆ। ਅੱਗ ਲੱਗਣ ਦੇ ਨਾਲ ਇਥੇ ਪਏ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਦੀ ਖਬਰ ਮਿਲਣ ਬਾਅਦ ਖੰਨਾ ਤੇ ਮੰਡੀ ਗੋਬਿੰਦਗੜ੍ਹ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਬੱਸੇ ਸਟੈਂਡ ਦੇ ਪਿੱਛੇ ਵੈਸਟ ਮੈਨੇਜਮੈਂਟ ਬਣੇ ਡੰਪ ਦੇ ਵਿੱਚ ਅੱਜ ਅਚਾਨਕ ਅੱਗ ਲੱਗਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਹ ਘਟਨਾ ਸਥਨ ਤੇ ਪਹੁੰਚੇ। ਉਹਨਾਂ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਲਈ ਖੰਨਾ ਤੇ ਮੰਡੀ ਗੋਬਿੰਦਗੜ੍ਹ ਦੀਆਂ ਫਾਇਰ ਬਗੇਡ ਦੀਆਂ ਗੱਡੀਆਂ ਆਈਆਂ ਹਨ, ਜਿਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।
ਉੱਥੇ ਉਹਨਾਂ ਨੇ ਦੱਸਿਆ ਕਿ ਇੱਥੇ ਕੋਈ ਵੀ ਕਰਮਚਾਰੀ ਨਹੀਂ ਸੀ ਕਿਉਂਕਿ ਉਹਨਾਂ ਦੀ ਹੜਤਾਲ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਅੱਗ ਦੇ ਨਾਲ ਇਥੇ ਰੱਖਿਆ ਹੋਇਆ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਥੇ ਹੀ ਇਸ ਸਬੰਧੀ ਈਓ ਚੇਤਨ ਸ਼ਰਮਾ ਨੇ ਦੱਸਿਆ ਕਿ ਇਸ ਜਗ੍ਹਾ ਤੇ ਪਲਾਸਟਿਕ ਦਾ ਸਮਾਨ ਡੰਪ ਕੀਤਾ ਜਾਂਦਾ ਹੈ। ਜਿਸਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਲਫਾਫੇ ਆਦੀ ਪਏ ਸਨ। ਉਹਨਾਂ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਫਿਲਹਾਲ ਕੁਝ ਵੀ ਪਤਾ ਨਹੀਂ ਲੱਗਾ ਅੱਗ ਤੇ ਕਾਬੂ ਪਾਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅੱਗ ਲੱਗਣ ਦੇ ਕੀ ਕਾਰਨ ਰਹੇ।

LEAVE A REPLY

Please enter your comment!
Please enter your name here