ਪੰਜਾਬ ਮੋਰਿੰਡਾ ਦੇ ਪਿੰਡ ਜਤਾਵਲੀ ’ਚ ਘਰ ਨੂੰ ਅੱਗ/ ਸਮਾਨ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ/ ਪ੍ਰਸ਼ਾਸਨ ਅੱਗੇ ਨੁਕਸਾਨ ਦੀ ਭਰਪਾਈ ਦੀ ਅਪੀਲ By admin - July 16, 2026 0 2 Facebook Twitter Pinterest WhatsApp ਮੋਰਿੰਡਾ ਨਜ਼ਦੀਕੀ ਪਿੰਡ ਚੇਤਾਵਲੀ ਦੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਬੀਤੀ ਰਾਤ ਵਾਪਰੇ ਇਸ ਹਾਦਸੇ ਸਮੇਂ ਪਰਿਵਾਰ ਘਰ ਦੀ ਛੱਤ ਉਤੇ ਸੁੱਤਾ ਪਿਆ ਸੀ ਕਿ ਫਰਿੱਜ ਤੋਂ ਸ਼ੁਰੂ ਹੋਈ ਅੱਗ ਨੇ ਸਾਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਨਾਲ ਘਰ ਦਾ ਸਾਰਾ ਸਾਮ ਸੜ ਦੇ ਸੁਆਹ ਹੋ ਗਿਆ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੇ ਕਾਫੀ ਮੁਸ਼ਕਲ ਨਾਲ ਨਵਾਂ ਮਕਾਨ ਬਣਾਇਆ ਸੀ ਪਰ ਅੱਗ ਨੇ ਸਾਰਾ ਕੁੱਝ ਤਬਾਹ ਕਰ ਦਿੱਤਾ ਹੈ। ਪਰਿਵਾਰ ਵਿੱਚ ਚਾਰ ਧੀਆਂ ਤੇ ਇੱਕ ਮੁੰਡਾ ਹੈ ਜੋ ਮਿਹਨਤ ਮਜ਼ਦੂਰੀ ਕਰ ਕੇ ਕਰਦਾ ਗੁਜ਼ਾਰਾ ਚਲਾ ਰਿਹਾ ਸੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਪਰਿਵਾਰ ਮੁਤਾਬਕ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਘਰ ਵਿੱਚ ਪਏ 50 ਹਜਾਰ ਰੁਪਏ ਅਤੇ ਨੌਜਵਾਨ ਦੇ ਸਰਫੀਫਿਕੇਟਾਂ ਤੋਂ ਇਲਾਵਾ ਸਾਰੇ ਜ਼ਰੂਰੀ ਦਸਤਾਵੇਜ ਸੜ ਕੇ ਸਵਾਹ ਹੋ ਗਏ ਹਨ। ਪਰਿਵਾਰ ਕੋਲ ਕੇਵਲ ਤਨ ਤੇ ਕੱਪੜੇ ਹੀ ਬਾਕੀ ਬਚੇ ਹਨ। ਘਰ ਦੀ ਮਾਲਕਣ ਦੇ ਪੁੱਤਰ ਮੁਤਾਬਕ ਉਸ ਦੇ ਦਸਵੀਂ ਬਾਰਵੀਂ ਅਤੇ ਹੋਰ ਸਾਰੇ ਡਾਕੂਮੈਂਟ ਸੜ ਕੇ ਸਵਾਹ ਹੋ ਚੁੱਕੇ ਹਨ ਜਿਸ ਕਾਰਨ ਉਹਨਾਂ ਨੂੰ ਹੁਣ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।