ਪੰਜਾਬ ਗੁਰਦਾਸਪੁਰ ਦੇ ਮਕੋੜਾ ਪੱਤਣ ’ਤੇ ਕਿਸ਼ਤੀ ਹਾਦਸਾ/ ਛੋਟੀ ਕਿਸ਼ਤੀ ’ਚ ਅਚਾਨਕ ਭਰਿਆ ਪਾਣੀ/ ਮੁਸ਼ਕਲ ਨਾਲ ਬਚੀ ਲੋਕਾਂ ਦੀ ਜਾਨ By admin - July 13, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਮਕੋੜਾ ਪੱਤਣ ਬਣੇ ਪਲਟੂਨ ਪੁੱਲ ਨੂੰ ਚੁੱਕਣ ਬਾਅਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਅਤੇ ਲੋਕ ਜਾਨ ਜੋਖਮ ਵਿਚ ਪਾ ਕੇ ਦਰਿਆ ਪਾਰ ਕਰਨ ਲਈ ਮਜਬੂਰ ਹਨ। ਬੀਤੇ ਦਿਨ ਇੱਥੇ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਮੁਸਾਫਿਰਾਂ ਨਾਲ ਭਰੀ ਛੋਟੀ ਕਿਸ਼ਤੀ ਅੰਦਰ ਅਚਾਨਕ ਪਾਣੀ ਭਰ ਗਿਆ, ਜਿਸ ਤੋਂ ਬਾਦ ਲੋਕਾਂ ਅੰਦਰ ਚੀਕ-ਚਿਹਾੜਾ ਮੱਚ ਗਿਆ। ਆਸਪਾਸ ਮੌਜੂਦ ਲੋਕਾਂ ਨੇ ਸਾਰੇ ਸਵਾਰਾਂ ਨੂੰ ਬਾਹਰ ਕੱਢ ਕੇ ਜਾਨ ਬਚਾਈ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਨੇ ਸਰਕਾਰ ਤੋਂ ਇੱਥੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਉਸ ਵਕਤ ਕਿਸ਼ਤੀ ਦੇ ਵਿੱਚ ਛੋਟੇ ਬੱਚੇ ਅਤੇ ਮਹਿਲਾਵਾਂ ਮੌਜੂਦ ਸਨ ਜਿਸ ਵਕਤ ਕਿਸ਼ਤੀ ਕਿਨਾਰੇ ਤਾਂ ਪਹੁੰਚ ਗਈ ਪਰ ਕਿਸ਼ਤੀ ਵਿੱਚ ਅਚਾਨਕ ਪਾਣੀ ਭਰ ਜਾਣ ਕਰਕੇ ਚੀਕ ਚਹਾੜਾ ਮਚ ਗਿਆ ਅਤੇ ਆਸ ਪਾਸ ਦੇ ਮੌਜੂਦ ਲੋਕ ਅਤੇ ਮਲਾਹ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਕਈ ਬਜ਼ੁਰਗ ਅਤੇ ਲੋਕ ਪੈਦਲ ਹੀ ਦਰਿਆ ਦੇ ਵਿੱਚੋਂ ਬਾਹਰ ਨਿਕਲੇ। ਦਰਿਆ ਪਾਰ ਦੇ ਪਿੰਡਾਂ ਦੀਆਂ ਔਰਤਾਂ ਨੇ ਦੱਸਿਆ ਕਿ ਕਿਸ਼ਤੀ ਤੇ ਬੈਠ ਕੇ ਦਰਿਆ ਪਾਰ ਕਰ ਰਹੀਆਂ ਸਵਾਰੀਆਂ ਦੀ ਮੁਸ਼ਕਲ ਨਾਲ ਜਾਨ ਬਚੀ ਹੈ। ਕਿਨਾਰੇ ਤੇ ਪਹੁੰਚੀ ਔਰਤ ਦੇ ਦੱਸਣ ਮੁਤਾਬਕ ਉਹ ਕਿਸ਼ਤੀ ਵਿੱਚ ਸਵਾਰ ਸੀ ਕਿ ਅਚਾਨਕ ਕਿਸ਼ਤੀ ਵਿਚ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਕਿਸ਼ਤੀ ਕਿਨਾਰੇ ਲਾਗੇ ਸੀ, ਜਿਸ ਕਾਰਨ ਹਾਦਸਾ ਟੱਲ ਗਿਆ ਹੈ। ਸਥਾਨਕ ਵਾਸੀਆਂ ਪ੍ਰਸ਼ਾਸਨ ਤੋਂ ਅਜਿਹੀਆ ਘਟਨਾਵਾਂ ਰੋਕਣ ਲਈ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਹੈ।