ਅਬੋਹਰ ’ਚ ਡੁੱਬਣ ਨਾਲ ਚਚੇਰੇ ਭੈਣ-ਭਰਾ ਦੀ ਮੌਤ/ ਡਿੱਗੀ ’ਚ ਡੁੱਬਣ ਕਾਰਨ ਗਈ ਜਾਨ/ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ

0
2

ਅਬੋਹਰ ਦੇ ਪਿੰਡ ਮੌਜਗੜ੍ਹ ਵਿਖੇ ਇਕ ਭੈਣ-ਭਰਾ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ 6 ਸਾਲਾ ਸਿਧਾਂਤ ਅਤੇ 8 ਸਾਲਾ ਲਵਪ੍ਰੀਤ ਕੌਰ ਵਜੋਂ ਹੋਈ ਹੈ। ਦੋਵੇਂ ਆਪਸ ਵਿਚ ਚਚੇਰੇ ਭੈਣ-ਭਰਾ ਸਨ ਅਤੇ ਘਰ ਦਾ ਬਾਹਰ ਖੇਡਣ ਦੌਰਾਨ ਅਚਾਨਕ ਪਾਣੀ ਦੀ ਡਿੱਗੀ ਵਿਚ ਡਿੱਗ ਪਏ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵੇਂ ਬੀਤੀ ਰਾਤ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਸਨ, ਜਿਨ੍ਹਾਂ ਦੀ ਲਾਸ਼ਾਂ ਅੱਜ ਸਵੇਰੇ ਡਿੱਗੀ ਵਿਚੋਂ ਬਰਾਮਦ ਹੋਈਆਂ ਹਨ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੌਜਗੜ੍ਹ ਪਿੰਡ ਦੇ ਰਹਿਣ ਵਾਲੇ ਮੁੰਨਾ ਲਾਲ ਦੇ ਪੁੱਤਰ ਦੀਪਕ ਅਤੇ ਰਣਜੀਤ ਪਿੰਡ ਵਿੱਚ ਕਿਸਾਨੀ ਦਾ ਕੰਮ ਕਰਦੇ ਹਨ। ਦੀਪਕ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ, ਜਦੋਂ ਕਿ ਰਣਜੀਤ ਦੀਆਂ ਚਾਰ ਧੀਆਂ ਹਨ। ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਦੀਪਕ ਦਾ 6 ਸਾਲਾ ਪੁੱਤਰ ਸਿਧਾਂਤ ਆਪਣੀ ਚਚੇਰੀ ਭੈਣ ਲਵਪ੍ਰੀਤ ਨਾਲ ਖੇਡਣ ਲਈ ਬਾਹਰ ਗਿਆ ਸੀ। ਜਦੋਂ ਉਹ ਦੁਪਹਿਰ ਤੱਕ ਘਰ ਨਹੀਂ ਪਰਤੇ ਤਾਂ ਭਾਲ ਸ਼ੁਰੂ ਕੀਤੀ ਗਈ, ਪਰ ਉਨ੍ਹਾਂ ਦਾ ਕਿਤੇ ਵੀ ਪਤਾ ਨਹੀਂ ਲੱਗਿਆ।
ਇਸ ਦੌਰਾਨ ਸਵੇਰੇ 2 ਵਜੇ ਦੇ ਕਰੀਬ ਲੜਕੀ ਲਵਪ੍ਰੀਤ ਦੀ ਲਾਸ਼ ਪਿੰਡ ਤੋਂ ਥੋੜ੍ਹੀ ਦੂਰੀ ‘ਤੇ ਇੱਕ ਪਾਣੀ ਦੀ ਟੈਂਕੀ ਵਿੱਚੋਂ ਬਰਾਮਦ ਹੋਈ। ਬਾਦ ਵਿਚ ਸਿਧਾਂਤ ਨੂੰ ਉਸੇ ਟੈਂਕੀ ਵਿੱਚੋਂ ਲਾਸ਼ ਮਿਲ ਗਈ।  ਬੱਚਿਆਂ ਦੀ ਮੌਤ ਦੀ ਦੁਖਦਾਈ ਖ਼ਬਰ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਖੁਈਆਂ ਸਰਵਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪਤਾ ਲੱਗਾ ਹੈ ਕਿ ਮ੍ਰਿਤਕ ਸਿਧਾਂਤ ਪਰਿਵਾਰ ਦੀਆਂ ਪੰਜ ਭੈਣਾਂ ਵਿੱਚੋਂ ਇਕਲੌਤਾ ਭਰਾ ਸੀ।

LEAVE A REPLY

Please enter your comment!
Please enter your name here