ਪੰਜਾਬ ਬਟਾਲਾ ’ਚ ਤੇਜ਼ ਰਫਤਾਰੀ ਦਾ ਕਹਿਰ/ ਤੇਜ਼ ਰਫਤਾਰ ਥਾਰ ਨੇ ਦਰੜਿਆ ਮਜਦੂਰ, ਹੋਈ ਮੌਤ/ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - July 12, 2026 0 2 Facebook Twitter Pinterest WhatsApp ਬਟਾਲਾ ਦੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਤੇਜ਼ ਰਫਤਾਰੀ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇੱਥੇ ਬੇਕਾਬੂ ਹੋਈ ਤੇਜ਼ ਰਫਤਾਰ ਥਾਰ ਕਾਰ ਡਿਵਾਇਡਰ ਤੇ ਚੜ੍ਹ ਗਈ ਅਤੇ ਦੋ ਖੰਭਿਆਂ ਨੂੰ ਤੋੜਦੀ ਹੋਈ ਉੱਥੇ ਕੰਮ ਕਰ ਰਹੇ ਬਜ਼ੁਰਗ ਮਜਦੂਰ ਤੇ ਜਾ ਚੜ੍ਹੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਥਾਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਥਾਰ ਬਹੁਤ ਜ਼ਿਆਦਾ ਸਪੀਡ ਵਿਚ ਸੀ, ਜਿਸ ਦੇ ਚਲਦਿਆਂ ਟੱਕਰ ਵੱਜਣ ਬਾਦ ਮਜਦੂਰ ਕਈ ਫੁੱਟ ਹਵਾਂ ਵਿਚ ਉਛਲ ਕੇ ਜ਼ਮੀਨ ਤੇ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਨੇੜਲੇ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਾਈਡ ਤੋਂ ਇੱਕ ਥਾਰ ਗੱਡੀ ਤੇ ਰਫਤਾਰ ਆਈ ਅਤੇ ਡਿਵਾਈਡਰ ਨੂੰ ਤੋੜਦੀ ਹੋਈ ਡਿਵਾਈਡਰ ਤੇ ਲੱਗੇ ਦੋ ਖੰਭਿਆਂ ਨੂੰ ਤੋੜਣ ਬਾਅਦ ਬੇਕਾਬੂ ਹੋ ਕੇ ਦੂਜੇ ਪਾਸੇ ਖੜੇ ਇਕ ਮਜ਼ਦੂਰ ਵਿੱਚ ਜਾ ਵੱਜੀ ਜਿਸ ਕਾਰਨ ਮਜ਼ਦੂਰ ਕਹੇਗੀ ਫੁੱਟ ਹਵਾ ਵਿੱਚ ਉਛਲ ਕੇ ਜਮੀਨ ਤੇ ਆ ਡਿੱਗਾ ਅਤੇ ਉਸਦੀ ਮੌਤ ਹੋ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।