ਪੰਜਾਬ ਨੁਰਪੁਰ ਬੇਦੀ ਤੋਂ ਸ਼ਰਧਾਲੂਆਂ ਦਾ 26ਵਾਂ ਜਥਾ ਰਵਾਨਾ/ ਬਾਬਾ ਅਮਰਨਾਥ ਬਰਫਾਨੀ ਦੀ ਕਰੇਗਾ ਯਾਤਰਾ/ ਜਟੇਸ਼ਵਰ ਮਹਾਦੇਵ ਮੰਦਿਰ ਤੋਂ ਲਿਆ ਅਸ਼ੀਰਵਾਦ By admin - July 11, 2026 0 2 Facebook Twitter Pinterest WhatsApp ਨੂਰਪੁਰ ਬੇਦੀ ਤੋਂ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ 26ਵਾਂ ਜਥਾ ਰਵਾਨਾ ਹੋ ਗਿਆ ਹੈ। ਇਸ ਜਥੇ ਨੇ ਰਵਾਨਗੀ ਤੋਂ ਪਹਿਲਾਂ ਸਥਾਨਕ ਜਟੇਸ਼ਵਰ ਮਹਾਦੇਵ ਮੰਦਿਰ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਮੌਕੇ ਗਗਨਦੀਪ ਕੌਰ ਤੇ ਉਸ ਦੇ ਪਤੀ ਪ੍ਰਿੰਸ ਕੁਮਾਰ ਵੱਲੋਂ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਗਗਨਦੀਪ ਕੌਰ ਦੀ ਨਜ਼ਰ ਦੋ ਦਿਨ ਪਹਿਲਾਂ ਵਾਪਸ ਆ ਗਈ ਸੀ, ਜਿਸ ਨੂੰ ਪਰਿਵਾਰ ਅਤੇ ਸ਼ਰਧਾਲੂ ਮਾਤਾ ਨੈਣਾ ਦੇਵੀ ਦਾ ਆਸ਼ੀਰਵਾਦ ਮੰਨਦੇ ਹਨ। ਰਵਾਨਾ ਹੋਣ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਨੇ ਆਰਤੀ ਕੀਤੀ ਅਤੇ ਸ਼ਾਂਤੀਪੂਰਨ ਯਾਤਰਾ ਲਈ ਪ੍ਰਾਰਥਨਾ ਕੀਤੀ। ਰਿਪੋਰਟਾਂ ਅਨੁਸਾਰ, 36 ਸ਼ਿਵ ਭਗਤਾਂ ਦਾ ਇਹ ਸਮੂਹ ਅੱਜ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਰਵਾਨਗੀ ਸਮੇਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿੱਚ ਪੰਚ ਅਮਿਤ ਵਰਮਾ, ਪਵਨ ਕੁਮਾਰ, ਮਿਲੂ, ਦਰਸ਼ਨ ਕੁਮਾਰ, ਅਸ਼ੋਕ ਕੁਮਾਰ, ਧਰਮਪਾਲ, ਪ੍ਰੇਮ ਚੰਦ, ਧਰਮਜੀਤ, ਹਰਭਜਨ, ਕਮਲਜੀਤ, ਕਾਲੂ ਕੁਮਾਰ, ਪੰਕਜ ਕੁਮਾਰ, ਬੌਬੀ ਬਾਵਾ, ਰਾਹੁਲ ਕੁਮਾਰ, ਬਰਮਨ ਦਰਜ਼ੀ, ਸੋਨੂੰ ਪਾਠਕ, ਜੋਤੀ ਦਰਜ਼ੀ, ਚੰਨਣ ਸਿੰਘ, ਰੌਕੀ ਕੁਮਾਰ, ਸੁਰਿੰਦਰ ਸਿੰਘ, ਰਾਹੁਲ ਕੌਸ਼ਲ ਅਤੇ ਗੁਰਦੇਵ ਕਲਮਾ ਸ਼ਾਮਲ ਸਨ। ਤਸਵੀਰ: ਅਮਰਨਾਥ ਯਾਤਰਾ ਦੇ 26ਵੇਂ ਜਥੇ ਦੇ ਜਟੇਸ਼ਵਰ ਮਹਾਦੇਵ ਮੰਦਰ ਜਟਵਾਹਰ ਤੋਂ ਰਵਾਨਾ ਹੋਣ ਮੌਕੇ ਗਗਨਦੀਪ ਕੌਰ ਨਾਲ ਪੰਜਾਬ ਮੋਰਚਾ ਕਨਵੀਨਰ ਗੌਰਵ ਰਾਣਾ, ਚੌਧਰੀ ਛਿੰਦਰਪਾਲ ਚੌਹਾਨ, ਚੌਧਰੀ ਰੋਸ਼ਨ ਲਾਲ, ਰਵਿੰਦਰ ਕੁਮਾਰ ਤੇ ਹੋਰ ਸ਼ਰਧਾਲੂ ਸ਼ਾਮਲ ਹਨ।