ਬਟਾਲਾ ’ਚ ਸੀਵਰੇਜ ਪਾਉਣ ਦੌਰਾਨ ਹਾਦਸਾ/ ਪਾਈਪ ਲੀਕ ਹੋਣ ਕਾਰਨ ਮੱਚੀ ਹਫੜਾ-ਦਫੜੀ/ ਜਾਨੀ ਨੁਕਸਾਨ ਤੋਂ ਬਚਾਅ

0
2

ਬਟਾਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਫੈਕਟਰੀ ਅੰਦਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸੀਵਰੇਜ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਪਾਈਪ ਲਾਈਨ ਲੀਕ ਹੋ ਗਈ। ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਕਰੀਬ 30 ਮਿਨਟ ਦੇ ਆਸ ਪਾਸ ਲਗਾਤਾਰ ਗੈਸ ਲੀਕ ਹੁੰਦੀ ਰਹੀ ਮੌਕੇ ਤੇ ਪਹੁੰਚੇ ਗੈਸ ਕੰਪਨੀ ਦੇ ਸੁਪਰਵਾਈਜ਼ਰ ਨੇ ਪਾਈਪ ਲੀਕ ਤੋਂ ਇਨਕਾਰ ਕਰਦਿਆਂ ਜਾਂਚ ਕਰਨ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ ਕਰੀਬ ਸਾਲ ਪਹਿਲਾਂ ਪਾਈਲਲਾਈਨ ਲੀਕ ਹੋਣ ਕਾਰਨ ਇਕ ਸਖਸ ਦੀ ਜਾਨ ਚਲੀ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਸਨ। ਇਸ ਲਈ ਉਸੇ ਤਰ੍ਹਾਂ ਦਾ ਮੁੜ ਹਾਦਸਾ ਵਾਪਰਨ ਬਾਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਸੀ।

LEAVE A REPLY

Please enter your comment!
Please enter your name here