ਪੰਜਾਬ ਸਮਰਾਲਾ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼/ ਮੈਡੀਕਲ ਸਟੋਰ ਦੀ ਆੜ ’ਚ ਵੇਚ ਰਹੇ ਸੀ ਨਸ਼ੀਲੀ ਦਵਾਈ/ ਛਾਪੇਮਾਪੀ ਦੌਰਾਨ ਨਸ਼ੀਲੀਆਂ ਦਵਾਈਆਂ ਤੇ ਗੱਡੀ ਬਰਾਮਦ By admin - July 11, 2026 0 2 Facebook Twitter Pinterest WhatsApp ਸਮਰਾਲਾ ਪੁਲਿਸ ਵੱਲੋਂ ਮੈਡੀਕਲ ਸਟੋਰ ਦੀ ਆੜ ‘ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਸਮਰਾਲਾ ਨੇੜਲੇ ਗੜ੍ਹੀ ਪੁਲ ਨੇੜੇ ਬਿਨਾਂ ਲਾਇਸੰਸ ਤੋਂ ਚੱਲ ਰਹੇ ਮੈਡੀਕਲ ਸਟੋਰ ਤੇ ਛਾਪੇਮਾਰੀ ਕਰ ਕੇ ਨਸ਼ੀਲੀਆਂ ਦਵਾਈਆਂ, ਡਰੱਗ ਮਨੀ ਤੇ ਇਕ ਸਕਾਰਪਿਉ ਗੱਡੀ ਬਰਾਮਦ ਕੀਤੀ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਿੰਕੂ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਸਲਾਣਾ ਬੇਟ ਵਜੋਂ ਹੋਈ ਹੈ, ਜੋ ‘ਗੁਰਨੂਰ ਮੈਡੀਕਲ ਸਟੋਰ’ ਦੀ ਆੜ ਵਿੱਚ ਨਾਜਾਇਜ਼ ਤੌਰ ‘ਤੇ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਕਰ ਰਿਹਾ ਸੀ। ਪੁਲਿਸ ਦੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ.ਐਸ.ਪੀ. ਖੰਨਾ ਡਾਕਟਰ ਦਰਪਨ ਆਹਲੂਵਾਲੀਆ ਅਤੇ ਐਸ.ਪੀ.ਡੀ. ਸ਼੍ਰੀ ਪਵਨਜੀਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਮੈਡੀਕਲ ਸਟੋਰ ਦੇ ਅੰਦਰੋਂ ਲਗਭਗ 140 ਪ੍ਰੈਗਾਬਾਲਿਨ ਕੈਪਸੂਲ ਅਤੇ ਹੋਰ ਕਈ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ, ਜੋ ਬਿਨਾਂ ਡਾਕਟਰੀ ਪਰਚੀ ਦੇ ਨਹੀਂ ਵੇਚੀਆਂ ਜਾ ਸਕਦੀਆਂ। ਇਸ ਤੋਂ ਇਲਾਵਾ 13,250 ਦੀ ਡਰੱਗ ਮਨੀ ਅਤੇ ਇੱਕ ਸਕਾਰਪੀਓ-ਐਨ ਗੱਡੀ ਵੀ ਜ਼ਬਤ ਕੀਤੀ ਗਈ ਹੈ, ਜਿਸ ਦੀ ਵਰਤੋਂ ਉਹ ਸਪਲਾਈ ਲਈ ਕਰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਸਟੋਰ ਦੇ ਅੰਦਰ ਨਾਜਾਇਜ਼ ਤੌਰ ‘ਤੇ 3-4 ਮਰੀਜ਼ ਵੀ ਐਡਮਿਟ ਕੀਤੇ ਹੋਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਮੈਡੀਕਲ ਸਟੋਰ ਦਾ ਲਾਇਸੈਂਸ ਪਹਿਲਾਂ ਹੀ ਰੱਦ ਹੋ ਚੁੱਕਾ ਹੈ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ ਪਹਿਲਾਂ ਵੀ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਦਾ ਟਰਾਇਲ ਅਦਾਲਤ ਵਿੱਚ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਨਵਾਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ੀਲੀਆਂ ਦਵਾਈਆਂ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿੰਨਾਂ ਲੋਕਾਂ ਨੂੰ ਸਪਲਾਈ ਕਰਦਾ ਸੀ।