ਪੰਜਾਬ ਖਮਾਣੋਂ ’ਚ ਸੱਪ ਦੇ ਡੰਗਣ ਨਾਲ ਮਾਸੂਮ ਦੀ ਮੌਤ / ਦਾਦਾ-ਦਾਦੀ ਕੋਲ ਰਹਿ ਰਿਹਾ ਸੀ ਭਵਨਪ੍ਰੀਤ ਸਿੰਘ/ ਪਿਤਾ ਦੀ ਮੌਤ ਬਾਅਦ ਛੱਡ ਕੇ ਜਾ ਚੁੱਕੀ ਸੀ ਮਾਂ By admin - July 10, 2026 0 3 Facebook Twitter Pinterest WhatsApp ਖਮਾਣੋਂ ਦੇ ਪਿੰਡ ਰਾਣਵਾਂ ਵਿੱਚ ਇੱਕ ਪੌਣੇ ਤਿੰਨ ਸਾਲ ਦੇ ਮਾਸੂਮ ਬੱਚੇ ਭਵਨਪ੍ਰੀਤ ਸਿੰਘ ਦੀ ਸੱਪ ਦੇ ਡੰਗਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਤ ਵੇਲੇ ਭਵਨਪ੍ਰੀਤ ਅਚਾਨਕ ਰੋਣ ਲੱਗ ਪਿਆ ਅਤੇ ਆਪਣੀ ਬਾਂਹ ਵੱਲ ਇਸ਼ਾਰਾ ਕਰਨ ਲੱਗਾ। ਜਦੋਂ ਦਾਦਾ ਨੇ ਬੱਤੀ ਜਗਾ ਕੇ ਦੇਖਿਆ ਤਾਂ ਬਾਂਹ ‘ਤੇ ਨੀਲਾ ਨਿਸ਼ਾਨ ਸੀ। ਬਿਸਤਰਾ ਚੈੱਕ ਕਰਨ ਉਤੇ ਵੱਡੇ ਪੋਤੇ ਦੇ ਸਿਰਹਾਣੇ ਹੇਠਾਂ ਜ਼ਹਿਰੀਲਾ ਸੱਪ ਦਿਖਾਈ ਦਿੱਤਾ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਨੇ ਤਮ ਤੋੜ ਦਿੱਤਾ। ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਕਰੀਬ ਸਵਾ ਸਾਲ ਪਹਿਲਾਂ ਘਰੇਲੂ ਵਿਵਾਦ ਤੋਂ ਦੁਖੀ ਹੋ ਕੇ ਬੱਚੇ ਦੇ ਪਿਤਾ ਜਗਮੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਅਤੇ ਮਾਂ ਪਹਿਲਾਂ ਹੀ ਘਰ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਬਜ਼ੁਰਗ ਦਾਦਾ ਹਰਬੰਸ ਸਿੰਘ ਅਤੇ ਦਾਦੀ ਨੇ ਇਸ ਬੱਚੇ ਨੂੰ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਪਾਲਣਾ ਸ਼ੁਰੂ ਕੀਤਾ ਸੀ ਪਰ ਪਹਿਲਾਂ ਪੁੱਤਰ ਅਤੇ ਹੁਣ ਪੋਤੇ ਦੀ ਮੌਤ ਨੇ ਬਜ਼ੁਰਗ ਦਾਦਾ-ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।