ਪੰਜਾਬ ਬਟਾਲਾ ਨੇੜਲੇ ਪਿੰਡ ਬੱਲ ’ਚ ਘਰ ’ਤੇ ਫਾਇਰਿੰਗ/ ਪਿੰਡ ਦੇ ਬਾਹਰਬਾਰ ਡੇਰੇ ਨੂੰ ਬਣਾਇਆ ਨਿਸ਼ਾਨਾ/ 7 ਰਾਊਂਡ ਹੋਈ ਫਾਇਰਿੰਗ, ਪੁਲਿਸ ਕਰ ਰਹੀ ਜਾਂਚ By admin - July 9, 2026 0 2 Facebook Twitter Pinterest WhatsApp ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਹਲਕਾ ਬਟਾਲਾ ਦੇ ਪਿੰਡ ਬੱਲ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਬਾਹਰਬਾਰ ਡੇਰੇ ਤੇ ਬਣੇ ਘਰ ਉਤੇ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਘਰ ਦੇ ਮਾਲਕ ਕੰਵਲਜੀਤ ਸਿੰਘ ਦੇ ਦੱਸਣ ਮੁਤਾਬਕ ਘਰ ਉਤੇ 7 ਰਾਊਡ ਫਾਇਰਿੰਗ ਹੋਈ ਹੈ। ਗਨੀਮਤ ਇਹ ਰਹੀ ਕਿ ਗੋਲੀ ਕਿਸੇ ਦੇ ਨਹੀਂ ਲੱਗੀ ਜਦਕਿ ਗੋਲੀਆਂ ਦੇ ਨਿਸ਼ਾਨ ਗੇਟ ਉਤੇ ਵੇਖੇ ਜਾ ਸਕਦੇ ਹਨ। ਘਟਨਾ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ੍ਹ ਬਰਾਮਦ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਕੰਵਲਜੀਤ ਮੁਤਾਬਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਫਿਰੌਤੀ ਦੀ ਜਾਂ ਧਮਕੀ ਭਰੀ ਕਾਲ ਨਹੀਂ ਆਈ। ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਮੁਖੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿੱਦਾਂ ਹੀ ਗੋਲੀ ਚੱਲੀ ਤੇ ਅਸੀਂ ਕੁਝ ਮਿੰਟਾਂ ’ਚ ਉਥੇ ਪਹੁੰਚ ਗਏ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਜਲਦ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।