ਜਲੰਧਰ ’ਚ ਫੈਕਟਰੀ ਅੰਦਰ ਭਿਆਨਕ ਅੱਗ/ ਮਜਦੂਰ ਨੇ ਭੱਜ ਕੇ ਬਚਾਈ ਜਾਨ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
2

ਅੱਜ ਸਵੇਰੇ ਜਲੰਧਰ ਦੇ ਨਿਜਾਤਮ ਨਗਰ ਇਲਾਕੇ ਅੰਦਰ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਏ ਗਏ ਜਦੋਂ ਇਥੇ ਸਥਿਤ ਵਾਈ ਏ ਟਰੈਡਰਜ਼ ਨਾਮ ਦੀ ਫੈਕਟਰੀ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁੱਝ ਹੀ ਸਮੇਂ ਅੰਦਰ ਭਿਆਨਕ ਰੂਪ ਅਖਤਿਆਰ ਕਰ ਲਿਆ। ਘਟਨਾ ਦੌਰਾਨ ਫੈਕਟਰੀ ਅੰਦਰ ਇਕ ਮਜਦੂਰ ਸੁੱਤਾ ਪਿਆ ਸੀ, ਜਿਸ ਨੇ ਭੱਜ ਕੇ ਜਾਨ ਬਚਾਈ। ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫੈਕਟਰੀ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ।
ਫੈਕਟਰੀ ਅੰਦਰ ਸੌਂ ਰਹੇ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਉਸ ਰਾਤ ਆਮ ਵਾਂਗ ਫੈਕਟਰੀ ਦੇ ਅੰਦਰ ਸੌਂ ਰਿਹਾ ਸੀ ਕਿ ਸਵੇਰੇ 3:30 ਵਜੇ ਉਸਨੂੰ ਕਮਰੇ ਦੇ ਬਾਹਰ ਅੱਗ ਲੱਗਣ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਫੈਕਟਰੀ ਮਾਲਕ ਰਾਹੁਲ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ ਅਤੇ ਅੱਗ ਲੱਗਣ ਦੌਰਾਨ ਫੈਕਟਰੀ ਦੇ ਅੰਦਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ‘ਤੇ ਅੱਗ ਲੱਗਣ ਦੀ ਸੂਚਨਾ ਸਵੇਰੇ 3:10 ਵਜੇ ਮਿਲੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਦੋ ਗੱਡੀਆਂ ਦੀ ਮਦਦ ਨਾਲ ਉਨ੍ਹਾਂ ਨੇ ਇੱਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾਇਆ।

LEAVE A REPLY

Please enter your comment!
Please enter your name here