ਮੁੜ ਗਰਮਾਇਆ ਹਿਮਾਚਲ ਐਂਟਰੀ ਟੈਕਸ ਦਾ ਮੁੱਦਾ/ ਨੂਰਪੁਰ ਬੇਦੀ ਤੋਂ ਸੰਘਰਸ਼ ਦਾ ਮੁੜ ਤੋਂ ਆਗਾਜ਼/ 26 ਜੁਲਾਈ ਤੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ

0
2

ਹਿਮਾਚਲ ਐਂਟਰੀ ਟੈਕਸ ਦਾ ਮੁੱਦਾ ਮੁੜ ਗਰਮਾ ਗਿਆ ਹੈ। ਕਰੀਬ ਇਕ ਮਹੀਨੇ ਤਕ ਸ਼ਾਂਤ ਰਹੇ ਸੰਘਰਸ਼ ਨੇ ਮੁੜ ਨਵਾਂ ਰੁਖ ਅਖਤਿਆਰ ਕਰ ਲਿਆ ਹੈ। ਨੂਰਪੁਰ ਬੇਦੀ ਦੇ ਬੁਰਾਣੇ ਬੱਸ ਸਟੈਂਡ ਚੌਂਕ ਵਿਖੇ ਇਕੱਤਰ ਹੋਈਆਂ ਵੱਖ ਵੱਖ ਜਥੇਬੰਦੀਆਂ ਨੇ 26 ਜੁਲਾਈ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਵੀ ਕੀਤੀ। ਆਗੂਆਂ ਨੇ ਕਿਹਾ ਕਿ 26 ਜੁਲਾਈ ਨੂੰ ਘਨੌਲੀ–ਨਾਲਾਗੜ੍ਹ ਸਟੇਟ ਹਾਈਵੇ ‘ਤੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜਦੋਂ ਤਕ ਹਿਮਾਚਲ ਐਂਟਰੀ ਟੈਕਸ ਪੂਰੀ ਤਰ੍ਹਾਂ ਸਮਾਪਤ ਨਹੀਂ ਕੀਤਾ ਜਾਂਦਾ, ਪੱਕਾ ਮੋਰਚਾ ਜਾਰੀ ਰਹੇਗਾ।
ਰੋਸ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ) ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ, ਅਵਤਾਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ ਸੰਘਰਸ਼ੀ ਆਗੂ ਮਾਸਟਰ ਗੁਰਨੈਬ ਸਿੰਘ ਜੇਤੇਵਾਲ,ਹਰਪ੍ਰੀਤ ਸਿੰਘ ਭੱਟੋ, ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਬਾਬਾ ਕਮਲਜੀਤ ਸਿੰਘ ਜੱਸੀ ਨਲਹੋਟੀ ਅਤੇ ਨੂਰਪੁਰ ਬੇਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਕਿਸੇ ਭਰਮ ਵਿੱਚ ਨਾ ਰਹੇ। ਜਦੋਂ ਤੱਕ ਰੂਪਨਗਰ, ਮੋਹਾਲੀ, ਪਠਾਨਕੋਟ ਅਤੇ ਹੁਸ਼ਿਆਰਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਨੂੰ ਹਿਮਾਚਲ ਐਂਟਰੀ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਕਿਸੇ ਵੀ ਕੀਮਤ ‘ਤੇ ਠੰਡਾ ਨਹੀਂ ਪਵੇਗਾ।
ਆਗੂਆਂ ਨੇ ਕਿਹਾ ਕਿ 26 ਜੁਲਾਈ ਨੂੰ ਘਨੌਲੀ–ਨਾਲਾਗੜ੍ਹ ਸਟੇਟ ਹਾਈਵੇ ‘ਤੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਸੂਬੇ ਜਾਂ ਲੋਕਾਂ ਦੇ ਖ਼ਿਲਾਫ਼ ਨਹੀਂ, ਸਗੋਂ ਹਿਮਾਚਲ ਸਰਕਾਰ ਦੀ ਉਸ ਗਲਤ ਨੀਤੀ ਦੇ ਵਿਰੁੱਧ ਹੈ, ਜਿਸ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ, ਟੈਕਸੀ ਚਾਲਕਾਂ, ਵਪਾਰੀਆਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਬੇਲੋੜਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਮੰਗ ਉਠਾਉਣ ਦੇ ਬਾਵਜੂਦ ਹਿਮਾਚਲ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਡਿੱਠਾ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਂਟਰੀ ਟੈਕਸ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ ਅਤੇ ਹਿਮਾਚਲ ਦੇ ਉਦਯੋਗਿਕ ਖੇਤਰਾਂ ਤੱਕ ਇਸ ਦੀ ਗੂੰਜ ਸੁਣਾਈ ਦੇਵੇਗੀ।
ਇਸ ਮੌਕੇ ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਅਮਰੀਕ ਸਿੰਘ ਜੱਸੀ (ਸੀਨੀਅਰ ਮੀਤ ਪ੍ਰਧਾਨ), ਕਮਲਜੀਤ ਸਿੰਘ (ਜੁਆਇੰਟ ਸਕੱਤਰ ਪੰਜਾਬ), ਅਵਤਾਰ ਸਿੰਘ, ਦਰਸ਼ਨ ਸਿੰਘ (ਪ੍ਰਧਾਨ, ਟੈਕਸੀ ਯੂਨੀਅਨ ਨੂਰਪੁਰ ਬੇਦੀ), ਕਸ਼ਮੀਰ ਸਿੰਘ ਨੰਗਲੀ, ਮਨੋਜ ਕੁਮਾਰ ਜੋਸ਼ੀ, ਵਰਿੰਦਰ ਸ਼ਰਮਾ, ਵੀਰੂ (ਪ੍ਰਧਾਨ, ਸਨਾਤਨ ਮੰਚ ਨੂਰਪੁਰ ਬੇਦੀ), ਬਲਵੀਰ ਖਾਨ, ਹਰਪ੍ਰੀਤ ਸਿੰਘ ਕਾਲਾ, ਗੁਰਮੀਤ ਸਿੰਘ ਮੋਠਾਪੁਰ, ਬਿੰਦਰ ਸਿੰਘ ਭੱਗਲ, ਸਿੰਦਾ ਲਾਲਪੁਰ, ਮਹਿੰਦਰ ਪਾਲ, ਸ਼ਿਵ ਕੁਮਾਰ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਬਾ ਅੱਛਰ ਸਿੰਘ ਮਹਾਕਾਲ ਬਾਬਾ ਰਵੀ ਸਿੰਘ ਭਰਤਗੜਹ ਬਾਬਾ ਦੀਪਕ ਸਿੰਘ ਬਾਬਾ ਫਤਿਹ ਸਿੰਘ ਬਾਬਾ ਜਗਜੀਤ ਸਿੰਘ ਬਾਬਾ ਹਰਭਜਨ ਸਿੰਘ ਬਾਬਾ ਤਾਰਾ ਸਿੰਘ ਜਥੇਦਾਰ ਗੁਰਪ੍ਰੀਤ ਸਿੰਘ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਭਾਰੀ ਗਿਣਤੀ ਵਿੱਚ ਸੰਘਰਸ਼ਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here