ਪੰਜਾਬ ਗੁਰਦਾਸਪੁਰ ਦੇ ਆਮੀਪੁਰ ’ਚ ਲਾਈਨਮੈਨ ਨੇ ਕੱਟੀ ਸਪਲਾਈ/ ਜਾਣਬੁਝ ਕੇ ਪ੍ਰੇਸ਼ਾਨ ਕਰਨ ਦੇ ਲੱਗੇ ਇਲਜ਼ਾਮ/ 15 ਪਿੰਡਾਂ ਦੀ ਜਾਣਬੁੱਝ ਕੇ ਕੱਟੀ ਬਿਜਲੀ By admin - July 6, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਸਬ ਡਵੀਜਨ ਆਮੀਪੁਰ ਵਿਖੇ ਇਕ ਬਿਜਲੀ ਮੁਲਾਜਮ ਵੱਲੋਂ ਲੋਕਾਂ ਨੂੰ ਜਾਣਬੁਝ ਕੇ ਬਿਜਲੀ ਕੱਟ ਲਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਖਬਰ ਸਾਹਮਣੇ ਆਈ ਹੈ। ਲੋਕਾਂ ਦਾ ਇਲਜਾਮ ਹੈ ਕਿ ਬਿਜਲੀ ਮਹਿਕਮੇ ਵਿਚ ਬਤੌਰ ਲਾਈਨਮੈਨ ਤੈਨਾਤ ਇੰਦਰਜੀਤ ਸਿੰਘ ਫੌਜੀ ਵੱਲੋਂ 15 ਪਿੰਡਾਂ ਦੀ ਬਿਜਲੀ ਕੱਟ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਈ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ ਜਦਕਿ ਇੰਦਰਜੀਤ ਸਿੰਘ ਟਰਾਂਸਫਾਰਮਰ ਦਾ ਸਵਿੱਚ ਕੱਟ ਕੇ ਨੱਟ-ਬੋਲਟ ਲੈ ਕੇ ਫਰਾਰ ਹੋ ਗਿਆ। ਲੋਕਾਂ ਨੇ ਬਿਜਲੀ ਮੁਲਾਜਮ ਖਿਲਾਫ ਕਾਰਵਾਈ ਮੰਗੀ ਹੈ।