ਪੰਜਾਬ ਗੁਰਦਾਸਪੁਰ ’ਚ ਮੁਸਲੇਧਾਰ ਮੀਂਹ ਨੇ ਕੀਤੀ ਜਲਥਲ/ ਕਈ ਇਲਾਕਿਆਂ ’ਚ ਲੋਕਾਂ ਦੇ ਘਰਾਂ ਅੰਦਰ ਵੜਿਆ ਪਾਣੀ/ ਗਰਮੀ ਤੋਂ ਰਾਹਤ ਦ ਨਾਲ ਨਾਲ ਝੱਲਣੀ ਪਈ ਪ੍ਰੇਸ਼ਾਨੀ By admin - July 6, 2026 0 2 Facebook Twitter Pinterest WhatsApp ਗੁਰਦਾਸਪੁਰ ਵਿਖੇ ਅੱਜ ਅੱਧੀ ਰਾਤ ਨੂੰ ਪਈ ਭਾਰੀ ਬਾਰਿਸ਼ ਕਾਰਨ ਜਿਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਹੀ ਕਈ ਇਲਾਕਿਆਂ ਅੰਦਰ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਵੀ ਝੱਲਣੀ ਪਈ ਹੈ। ਖਬਰਾਂ ਮੁਤਾਬਕ ਸ਼ਹਿਰ ਦੇ ਗੀਤਾ ਭਵਨ ਰੋਡ, ਹਨੁਮਾਨ ਚੌਕ, ਸਦਰ ਬਾਜ਼ਾਰ, ਸੰਗਲਪੁਰਾ ਰੋਡ, ਤਿਬੜੀ ਰੋਡ, ਜੇਲ ਰੋਡ , ਕਾਲਜ ਰੋਡ ਜਿਹੀਆਂ ਮੁਖ ਸੜਕਾਂ ਤੇ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਕੁਝ ਨੀਵੇਂ ਮੁਹੱਲਿਆਂ ਵਿੱਚ ਵੀ ਪਾਣੀ ਭਰ ਗਿਆ। ਹਾਲਤ ਇਹ ਸੀ ਕਿ ਇੱਥੇ ਕੁੱਝ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ। ਲੋਕਾਂ ਦੇ ਦੱਸਣ ਮੁਤਾਬਕ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫਾਈ ਨਹੀਂ ਕੀਤੀ, ਜਿਸ ਦੇ ਚਲਦਿਆਂ ਇਹ ਹਾਲਾਤ ਬਣੇ ਨੇ। ਲੋਕਾਂ ਨੇ ਪ੍ਰਸ਼ਾਸਨ ਤੋਂ ਬਰਬਾਤੀ ਪਾਣੀ ਦੀ ਨਿਕਾਸੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।