ਪੰਜਾਬ ਫਰੀਦਕੋਟ ਦੇ ਨੌਜਵਾਨ ਦਾ ਪਿੰਡ ਪਿਪਲੀ ‘ਚ ਕਤਲ/ ਹੱਥ-ਪੈਰ ਬੰਨ੍ਹ ਕੇ ਗਲਾ ਵੱਢ ਉਤਾਰਿਆ ਮੌਤ ਦੇ ਘਾਟ/ ਪ੍ਰੇਮ ਸਬੰਧ ਬਣੇ ਕ਼ਤਲ ਦੀ ਵਜ੍ਹਾ, ਜਾਂਚ ’ਚ ਜੁਟੀ ਪੁਲਿਸ By admin - July 6, 2026 0 2 Facebook Twitter Pinterest WhatsApp ਫਰੀਦਕੋਟ ਦੇ ਪਿੰਡ ਪਿਪਲੀ ਤੋਂ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਕਰੀਬ 25-26 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੀ ਲਾਸ਼ ਇੱਕ ਘਰ ਵਿੱਚੋਂ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਗਿਆ ਸੀ। ਮੌਕੇ ‘ਤੇ ਉਸ ਦਾ ਨਵਾਂ ਮੋਟਰਸਾਈਕਲ ਵੀ ਘਰ ਦੇ ਅੰਦਰ ਖੜ੍ਹਾ ਮਿਲਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮਢਲੀ ਜਾਂਚ ਮਾਮਲਾ ਪ੍ਰੇਮ ਸਬੰਧਾਂ ਕਾਰਨ ਕਤਲ ਦਾ ਜਾਪ ਰਿਹ ਹੈ। ਪੁਲਿਸ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਮ੍ਰਿਤਕ ਉਸ ਘਰ ਤੱਕ ਕਿਵੇਂ ਪਹੁੰਚਿਆ ਅਤੇ ਕਤਲ ਦੇ ਪਿੱਛੇ ਅਸਲ ਕਾਰਨ ਕੀ ਸੀ। ਮੁੱਢਲੀ ਤਫ਼ਤੀਸ਼ ਦੌਰਾਨ ਇੱਕ ਮਹਿਲਾ ਹਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਕਿਸੇ ਸਾਜ਼ਿਸ਼ ਤਹਿਤ ਨੌਜਵਾਨ ਨੂੰ ਘਰ ਬੁਲਾ ਕੇ ਕਤਲ ਕਰਨ ਦਾ ਲੱਗਦਾ ਹੈ। ਹਾਲਾਂਕਿ ਪ੍ਰੇਮ ਸੰਬੰਧ ਜਾਂ ਹੋਰ ਕਿਸੇ ਰੰਜਿਸ਼ ਦੀ ਪੁਸ਼ਟੀ ਅਜੇ ਨਹੀਂ ਹੋਈ ਅਤੇ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਸਮੇਤ ਹਰ ਪੱਖ ਤੋਂ ਜਾਂਚ ਜਾਰੀ ਹੈ।