ਪੰਜਾਬ ਗੁੱਟਬਾਜ਼ੀ ਦੇ ਸਵਾਲ ’ਤੇ ਭੜਕੇ ਕੁਲਜੀਤ ਨਾਗਰਾ/ ਧੜੇਬੰਦੀ ਨੂੰ ਨਕਾਰਦਿਆਂ ਮੀਡੀਆ ਵੱਲ ਸਾਧਿਆ ਨਿਸ਼ਾਨਾ/ ਭਾਜਪਾ ਤੇ ਆਪ ਦੇ ਇਸ਼ਾਰੇ ਮੁਤਾਬਕ ਕਵਰੇਜ ਦੇ ਇਲਜ਼ਾਮ By admin - July 4, 2026 0 2 Facebook Twitter Pinterest WhatsApp ਪੰਜਾਬ ਕਾਂਗਰਸ ਚੋਣ ਪ੍ਰਬੰਧਨ ਕਮੇਟੀ ਦੇ ਕੋ-ਚੇਅਰਮੈਨ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਨਕਾਰਦਿਆਂ ਮੀਡੀਆ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਫ਼ਤਹਿਗੜ੍ਹ ਸਾਹਿਬ ਸਥਿਤ ਆਪਣੇ ਦਫ਼ਤਰ ਵਿਖੇ ਮੀਡੀਆ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਦੇ ਘਰ ਕਾਂਗਰਸੀ ਆਗੂਆਂ ਦੀ ਗੁਪਤ ਬੈਠਕ ਬਾਰੇ ਸਵਾਲ ਪੁੱਛੇ ਜਾਣ ਉਤੇ ਕੁਲਜੀਤ ਨਾਗਰਾ ਭੜਕ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਲਈ ਸਮਰਥਕ ਅਤੇ ਆਗੂ ਇੱਕ-ਦੂਜੇ ਦੇ ਘਰ ਜਾ ਰਹੇ ਹਨ, ਜਿਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਨਾਗਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਪੱਖੀ “ਖ਼ਰੀਦਿਆ ਹੋਇਆ ਮੀਡੀਆ” ਜਾਣਬੁੱਝ ਕੇ ਕਾਂਗਰਸ ਵਿੱਚ ਫੁੱਟ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਨਘੜਤ ਖ਼ਬਰਾਂ ਬਣਾਉਣਾ ਹੀ ਕੁੱਝ ਮੀਡੀਆ ਅਦਾਰਿਆਂ ਦੀ ਡਿਊਟੀ ਬਣ ਚੁੱਕਾ ਹੈ, ਜਦਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ।