Uncategorized ਮੋਗਾ ’ਚ ਨਕਾਬਪੋਸ਼ ਨੇ ਦੁਕਾਨਦਾਰ ਬਣਾਇਆ ਨਿਸ਼ਾਨਾ/ ਗੋਲੀ ਮਾਰ ਕੇ ਕੀਤਾ ਗੰਭੀਰ ਜ਼ਖਮੀ/ ਲੁੱਟ ਦੀ ਨੀਅਤ ਨਾਲ ਅੰਜ਼ਾਮ ਦਿੱਤੀ ਘਟਨਾ By admin - June 5, 2025 0 8 Facebook Twitter Pinterest WhatsApp ਮੋਗਾ ਸ਼ਹਿਰ ਦੇ ਗਾਂਧੀ ਰੋਡ ਇਲਾਕੇ ਵਿਚ ਇਕ ਨਕਾਬਪੋਸ਼ ਵੱਲੋਂ ਦੁਕਾਨਦਾਰ ਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਐ। ਇਸ ਵਾਰਦਾਤ ਵਿਚ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਮੁਢਲੀ ਸਹਾਇਤਾ ਬਾਅਦ ਰੈਫਰ ਕਰ ਦਿੱਤਾ ਗਿਆ ਐ। ਸੂਤਰਾਂ ਮੁਤਾਬਕ ਵਾਰਦਾਤ ਨੂੰ ਲੁੱਟ ਦੀ ਨੀਅਤ ਨਾਲ ਅੰਜ਼ਾਮ ਦਿੱਤਾ ਗਿਆ ਐ। ਹਮਲਾਵਰ ਦੁਕਾਨਦਾਰ ਦਾ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਦੁਕਾਨ ਮਾਲਕ ਸੁਰਿੰਦਰ ਪਾਲ ਦੇ ਦੱਸਣ ਮੁਤਾਬਕ ਉਹ ਰਾਤ 9-30 ਵਜੇ ਦੇ ਕਰੀਬ ਇਕ ਵਿਅਕਤੀ ਮੂੰਹ ਬੰਨ੍ਹ ਕੇ ਦੁਕਾਨ ਤੇ ਆਇਆ ਅਤੇ ਉਸ ਨੇ ਸਾਰਾ ਗੱਲਾਂ ਖਾਲੀ ਕਰ ਕੇ ਦੇਣ ਨੂੰ ਕਿਹਾ, ਜਦੋਂ ਉਸ ਨੇ ਆਨਾਕਾਨੀ ਕੀਤੀ ਤਾਂ ਉਸ ਨੇ ਸਿੱਧੀਆਂ ਗੋਲਾਂ ਚਲਾ ਦਿੱਤੀਆਂ ਜੋ ਉਸ ਦੇ ਪੱਟਾਂ ਤੇ ਲੱਗੀਆਂ। ਇਸ ਤੋਂ ਬਾਅਦ ਉਹ ਵਿਅਕਤੀ ਉਸ ਦਾ ਮੋਬਾਈਲ ਫੋਨ ਲੈ ਕੇ ਮੌਕੇ ਤੇ ਫਰਾਰ ਹੋ ਗਿਆ। ਪੀੜਤ ਨੂੰ ਹਸਪਤਾਲ ਪਹੁੰਚਿਆ ਗਿਆ, ਜਿੱਥੋਂ ਮੁਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।