ਪੰਜਾਬ ਲਹਿਰਾਗਾਗਾ ’ਚ ਵਾਲੀਵਾਲ ਖਿਡਾਰੀ ਨੂੰ ਮਿਲੇ ਮੰਤਰੀ ਗੋਇਲ/ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਕੀਤਾ ਸਨਮਾਨ/ ਨੌਜਵਾਨਾਂ ਨੂੰ ਨਸ਼ੇ ਛੱਡ ਖੇਡਾਂ ਨਾਲ ਜੁੜਣ ਦੀ ਅਪੀਲ By admin - July 3, 2026 0 3 Facebook Twitter Pinterest WhatsApp ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਵਾਲੀਵਾਲ ਖਿਡਾਰੀ ਅਮਰਿੰਦਰ ਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਮਰਿੰਦਰ ਪਾਲ ਸਿੰਘ ਨੂੰ ਇਹ ਇਨਾਮ ਬੀਤੇ ਦਿਨ ਏਸ਼ੀਅਨ ਵਾਲੀਵਾਲ ਸੰਘ ਵੱਲੋਂ ਕਰਵਾਏ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਖੇਡ ਪ੍ਰਦਰਸ਼ਨ ਬਦਲੇ ਕੀਤਾ ਗਿਆ ਹੈ। ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ਨਾਲ ਸਬੰਧਤ ਅਮਰਿੰਦਰ ਪਾਲ ਸਿੰਘ ਨੇ ਏਵੀਸੀ ਪੁਰਸ਼ ਬਾਲੀਵਾਲ ਨੈਸ਼ਨਲ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਮੈਦਾਨ ਵਿੱਚ ਬਤੌਰ ਮੀਡਲ ਬਲਾਕਰ ਖੇਡਦਿਆਂ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਸੀ। ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਅਮਰਿੰਦਰ ਪਾਲ ਸਿੰਘ ਹਲਕਾ ਲਹਿਰੇ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਨਸ਼ੇ ਤਿਆਗ ਕੇ ਅਮਰਿੰਦਰ ਪਾਲ ਸਿੰਘ ਵਾਂਗ ਖੇਡਾਂ ਨਾਲ ਜੁੜਣ ਦੀ ਅਪੀਲ ਕੀਤੀ। ਅਮਰਿੰਦਰ ਪਾਲ ਸਿੰਘ ਦੀ ਪ੍ਰਾਪਤੀ ਤੇ ਫਖਰ ਅਤੇ ਮਾਨ ਮਹਿਸੂਸ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਰੂਰਤ ਹੈ ਕਿ ਅੱਜ ਉਹ ਨਸ਼ੇ ਦਾ ਤਿਆਗ ਕਰਦੇ ਹੋਏ ਅਮਰਿੰਦਰ ਪਾਲ ਸਿੰਘ ਤੋਂ ਪ੍ਰੇਰਨਾ ਲੈਂਦੇ ਹੋਏ ਖੇਡਾਂ ਦਾ ਹਿੱਸਾ ਬਣਦਿਆਂ ਇੱਕ ਮਜਬੂਤ ਦੇਸ਼ ਸਮਾਜ ਅਤੇ ਸੂਬੇ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਪਿੰਡ ਖੇਡ ਸਟੇਡੀਅਮ ਬਣਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਅਤੇ ਜੋ ਖਿਡਾਰੀ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਨੂੰ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗੀ। ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਏਵੀਸੀ ਕੱਪ ਵਿੱਚ ਭਾਰਤ ਨੇ 40 ਸਾਲ ਬਾਅਦ ਕਾਂਸੀ ਦਾ ਮੈਡਲ ਜਿੱਤਿਆ ਹੈ। ਉਹਨਾਂ ਦੱਸਿਆ ਕਿ ਉਹ 2015-16 ਤੋਂ ਵਾਲੀਬਾਲ ਖੇਡਣੀ ਸ਼ੁਰੂ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਤੋਂ ਟੀਮ ਦਾ ਹਿੱਸਾ ਬਣੇ ,ਓਪਨ ਟਰਾਇਲ ਵਿੱਚ ਉਨ੍ਹਾਂ ਦੀ ਇੰਡੀਅਨ ਟੀਮ ਵਿੱਚ ਸਿਲੈਕਸ਼ਨ ਹੋਈ ,ਉਸ ਤੋਂ ਬਾਅਦ ਬੰਗਲੌਰ ਚ ਟਰਾਇਲ ਦੌਰਾਨ ਭਾਰਤੀ ਟੀਮ ਦਾ ਹਿੱਸਾ ਬਣੇ, ਏਵੀਸੀ ਕੱਪ ਜਿੱਤਣ ਤੋਂ ਬਾਅਦ ਹੁਣ ਅਗਲੇ ਮਹੀਨੇ ਜਪਾਨ ਵਿੱਚ ਕੱਪ ਹੋਣਾ ਹੈ, ਜਿਸ ਦੇ ਲਈ ਉਹ ਜਾਣਗੇ ਅਤੇ ਉਮੀਦ ਕਰਦੇ ਹਾਂ ਕਿ ਭਾਰਤੀ ਟੀਮ ਭਾਰਤ ਲਈ ਗੋਲਡ ਮੈਡਲ ਲੈ ਕੇ ਆਵੇਗੀ, ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਦੇ ਹੋਏ ਖੇਡਾਂ ਦਾ ਹਿੱਸਾ ਬਣਨ ਤਾਂ ਜੋ ਇੱਕ ਮਜਬੂਤ ਦੇਸ਼ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ