ਪੰਜਾਬ ਗੁਰਦਾਸਪੁਰ ਪੁਲਿਸ ਦੀ ਠੇਕੇ ਦੀ ਗੱਡੀ ’ਤੇ ਕਾਰਵਾਈ/ ਦਸਤਾਵੇਜ਼ ਸਹੀ ਨਾ ਹੋਣ ਦਾ ਕੱਟਿਆ ਮੋਟਾ ਚੱਲਾਨ/ ਠੇਕੇ ਦੀ ਸ਼ਰਾਬ ਲੈ ਕੇ ਜਾ ਰਹੀ ਸੀ ਗੱਡੀ By admin - July 2, 2026 0 2 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਸ਼ਰਾਬ ਲੈ ਕੇ ਜਾ ਰਹੀ ਗੱਡੀ ਦਾ ਮੋਟਾ ਚੱਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਡੀਐਸਪੀ ਸ਼ਾਹਬਾਜ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਨਿਸ਼ਾਨਦੇਹੀ ਲਈ ਨਵੇਂ ਬੱਸ ਅੱਡੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਨੇ ਇਕ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚ ਸ਼ਰਾਬ ਭਰੀ ਹੋਈ ਸੀ। ਪੁਲਿਸ ਨੇ ਐਕਸਾਈਜ ਵਿਭਾਗ ਅਧਿਕਾਰੀ ਨੂੰ ਬੁਲਾ ਕੇ ਚੈਕਿੰਗ ਕਰਵਾਈ, ਜਿਸ ਦੌਰਾਨ ਇਹ ਸ਼ਰਾਬ ਇਕ ਠੇਕੇ ਦੀ ਨਿਕਲੀ। ਪੁਲਿਸ ਨੇ ਗੱਡੀ ਦੇ ਕਾਗਜ਼ਾਤ ਦੀ ਜਾਂਚ ਕੀਤੀ ਜੋ ਪੂਰੇ ਨਹੀਂ ਪਾਏ ਗਏ। ਇਸ ਤੋਂ ਬਾਦ ਪੁਲਿਸ ਨੇ ਗੱਡੀ ਦਾ ਮੋਟਾ ਚੱਲਾਨ ਕੱਟ ਦਿੱਤਾ।