ਗੁਰਦਾਸਪੁਰ ਪੁਲਿਸ ਦੀ ਠੇਕੇ ਦੀ ਗੱਡੀ ’ਤੇ ਕਾਰਵਾਈ/ ਦਸਤਾਵੇਜ਼ ਸਹੀ ਨਾ ਹੋਣ ਦਾ ਕੱਟਿਆ ਮੋਟਾ ਚੱਲਾਨ/ ਠੇਕੇ ਦੀ ਸ਼ਰਾਬ ਲੈ ਕੇ ਜਾ ਰਹੀ ਸੀ ਗੱਡੀ

0
1

 

ਗੁਰਦਾਸਪੁਰ ਪੁਲਿਸ ਨੇ ਸ਼ਰਾਬ ਲੈ ਕੇ ਜਾ ਰਹੀ ਗੱਡੀ ਦਾ ਮੋਟਾ ਚੱਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਡੀਐਸਪੀ ਸ਼ਾਹਬਾਜ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਨਿਸ਼ਾਨਦੇਹੀ ਲਈ ਨਵੇਂ ਬੱਸ ਅੱਡੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਨੇ ਇਕ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚ ਸ਼ਰਾਬ ਭਰੀ ਹੋਈ ਸੀ। ਪੁਲਿਸ ਨੇ ਐਕਸਾਈਜ ਵਿਭਾਗ ਅਧਿਕਾਰੀ ਨੂੰ ਬੁਲਾ ਕੇ ਚੈਕਿੰਗ ਕਰਵਾਈ, ਜਿਸ ਦੌਰਾਨ ਇਹ ਸ਼ਰਾਬ ਇਕ ਠੇਕੇ ਦੀ ਨਿਕਲੀ। ਪੁਲਿਸ ਨੇ ਗੱਡੀ ਦੇ ਕਾਗਜ਼ਾਤ ਦੀ ਜਾਂਚ ਕੀਤੀ ਜੋ ਪੂਰੇ ਨਹੀਂ ਪਾਏ ਗਏ। ਇਸ ਤੋਂ ਬਾਦ ਪੁਲਿਸ ਨੇ ਗੱਡੀ ਦਾ ਮੋਟਾ ਚੱਲਾਨ ਕੱਟ ਦਿੱਤਾ।

LEAVE A REPLY

Please enter your comment!
Please enter your name here