ਪੰਜਾਬ ਗੁਰਦਾਸਪੁਰ ਦੇ 12 ਸਾਲਾ ਬੱਚੇ ਨੇ ਸਿਰਜਿਆ ਇਤਿਹਾਸ/ ਛੋਟੀ ਉਮਰ ’ਚ ਲਿਖੀ ਇਤਿਹਾਸ ਦੀ ਕਿਤਾਬ/ ਅੰਗਰੇਜ਼ਾਂ ਤੇ ਮੁਗਲਾਂ ਦੀ ਲੜਾਈ ਦਾ ਸਾਂਝਾ ਕੀਤਾ ਬਿਰਤਾਂਤ By admin - July 2, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਰਹਿਣ ਵਾਲੇ 12 ਸਾਲ ਦੇ ਨਮੀਸ਼ ਆਨੰਦ ਨੇ ਛੋਟੀ ਉਮਰ ਵਿਚ ਹੀ ਇਤਿਹਾਸ ਦੀ ਕਿਤਾਬ ਲਿਖ ਕੇ ਇਤਿਹਾਸ ਸਿਰਜਿਆ ਹੈ। ਨਮੀਸ਼ ਆਨੰਦ ਨੇ ਆਪਣੀ ਕਿਤਾਬ ਵਿਚ ਅੰਗਰੇਜ਼ਾਂ ਅਤੇ ਮੁਗਲਾਂ ਵਿਚਕਾਰ ਟਕਰਾਅ ਦੇ ਨਾਲ-ਨਾਲ ਅੰਗਰੇਜ਼ਾਂ ਨੇ ਕੋਹ-ਏ-ਨੂਰ ਹੀਰਾ ਕਿਵੇਂ ਹਾਸਲ ਕੀਤਾ, ਦੀ ਪੂਰੀ ਕਹਾਣੀ ਕਿਤਾਬ ਵਿਚ ਦਰਜ ਕੀਤੀ ਹੈ। ਅੰਗਰੇਜ਼ੀ ਵਿੱਚ ਲਿਖੀ ਗਈ ਕਿਤਾਬ ਨੂੰ ਪੂਰਾ ਕਰਨ ਵਿਚ ਤਿੰਨ ਮਹੀਨੇ ਦਾ ਸਮਾਂ ਲੱਗਿਆ ਹੈ। ਨਮੀਸ਼ ਮੁਤਾਬਕ ਇਤਿਹਾਸ ਨੂੰ ਅਕਸਰ ਕਿਤਾਬਾਂ ਵਿੱਚ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ; ਹਾਲਾਂਕਿ, ਉਸਨੇ ਇਹ ਬਿਰਤਾਂਤ ਡੂੰਘਾਈ ਨਾਲ ਖੋਜ ਕਰਨ ਅਤੇ ਕਈ ਅਜਾਇਬ ਘਰਾਂ ਦਾ ਦੌਰਾ ਕਰਨ ਤੋਂ ਬਾਅਦ ਲਿਖਿਆ। ਦ ਟਰੂਥ ਨਾਮ ਦੀ ਇਸ ਕਿਤਾਬ ਨੂੰ ਦਿੱਲੀ ਦੇ ਡਰੀਮ ਲੈਂਡ ਪਬਲਿਸ਼ਰ ਨੇ ਛਾਪਿਆ ਹੈ ਅਤੇ ਤੇ ਫਲਿਪਕਾਰਟ ਤੇ ਅਮਾਜੋਨ ਵਰਗੇ ਪਲੇਟਫਾਰਮ ਤੇ ਵੀ ਉਪਲਬਧ ਹੈ।