ਪੰਜਾਬ ਫਰੀਦਕੋਟ ’ਚ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ/ ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਖਿਲਾਫ਼ ਪ੍ਰਦਰਸ਼ਨ/ ਰੋਸ ਵਜੋਂ ਬੰਦ ਕੀਤੇ ਨਗਰ ਕੌਂਸਲ ਦਫਤਰ ਦੇ ਗੇਟ By admin - June 30, 2026 0 2 Facebook Twitter Pinterest WhatsApp ਫਰੀਦਕੋਟ ਨਗਰ ਕੌਂਸਲ ਵੱਲੋਂ ਸਫਾਈ ਕਰਮਚਾਰੀਆਂ ਨੂੰ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਕੀਤੀ ਗਈ ਹੜਤਾਲ ਅੱਜ ਨੌਵੇਂ ਦਿਨ ਵਿੱਚ ਸ਼ਾਮਿਲ ਹੋ ਗਈ। ਸਫਾਈ ਕਰਮਚਾਰੀਆਂ ਦਾ ਰੋਸ ਹੈ ਕਿ ਉਹਨਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀ ਜਿਸ ਦੇ ਚਲਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਪਰ ਸਰਕਾਰ ਲਾਰਿਆਂ ਤੋਂ ਸਿਵਾਏ ਗੱਲ ਨਹੀਂ ਸੁਣ ਰਹੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੰਮ ਬੰਦ ਕਰ ਕੇ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਗੱਲ ਨਾ ਸੁਣੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਦੇ ਚਲਦਿਆਂ ਨੌਬਤ ਇਹ ਆ ਚੁੱਕੀ ਹੈ ਕਿ ਸਾਰੇ ਦੁਕਾਨਦਾਰ ਵੱਲੋਂ ਸਾਨੂੰ ਉਧਾਰ ਦੇਣਾ ਬੰਦ ਕੀਤਾ ਜਾ ਚੁੱਕਾ ਹੈ ਅਤੇ ਨੌਬਤ ਭੀਖ ਮੰਗਣ ਤੱਕ ਆ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋ ਵੀ ਨਗਰ ਕੌਂਸਲ ਦੇ ਈ.ਓ ਨੂੰ ਤਨਖ਼ਾਹ ਸਬੰਧੀ ਪੁੱਛਦੇ ਹਾਂ ਹਮੇਸ਼ਾ ਉਨ੍ਹਾਂ ਵੱਲੋਂ ਲਾਰਾ ਲਗਾਇਆ ਜਾ ਰਿਹਾ ਹੈ ਅਤੇ ਉਲਟਾ ਸਾਨੂੰ ਧਮਕੀ ਵਾਲੀ ਭਾਸ਼ਾ ਚ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੰਦਗੀ ਸੰਭਾਲਣ ਦੇ ਕੰਮ ਚ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਪਰ ਫਿਰ ਵੀ ਘਰ ਦਾ ਗੁਜ਼ਾਰਾ ਚਲਾਉਣ ਲਈ ਅਸੀਂ ਮਿਹਨਤ ਕਰ ਰਹੇ ਆ ਪਰ ਸਾਡੇ ਨਾਲ ਫਿਰ ਵੀ ਬੁਰਾ ਵਤੀਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੁਬਾ ਪੱਧਰੀ ਹੜਤਾਲ ਹੋਈ ਸੀ ਜਿਸ ਚ ਕੁੱਝਧ ਮੰਗਾ ਸਬੰਧੀ 2 ਜੁਲਾਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਉਸ ਮੀਟਿੰਗ ਚ ਜੇਕਰ ਕੋਈ ਠੋਸ ਹਲ ਨਾ ਨਿਕਲਿਆ ਤਾਂ ਅਗਲਾ ਕਦਮ ਹੋਰ ਤਿੱਖਾ ਹੋਵੇਗਾ।