ਮਾਨਸਾ ’ਚ ਦੁਕਾਨਦਾਰ ਦਾ ਚਾਕੂ ਮਾਰ ਕੇ ਕਤਲ/ ਐਨਰਜੀ ਡਰਿੰਕ ਰੱਖਣ ਨੂੰ ਲੈ ਕੇ ਹੋਈ ਸੀ ਤਕਰਾਰ/ ਡਿਸਟ੍ਰੀਬਿਊਟਰ ਹੋਣ ਦਾ ਦਾਅਵਾ ਕਰਦੇ ਸਖਸ਼ ਨੇ ਕੀਤਾ ਹਮਲਾ

0
2

ਮਾਨਸਾ ਵਿਖੇ ਇੱਕ ਦੁਕਾਨਦਾਰ ਦਾ ਚਾਕੂ ਮਾਰ ਕੇ ਕਤਲ ਕਰਨ ਦੇਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਰਕੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਜੂਸ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਦੋਨੋਂ ਦੁਕਾਨਦਾਰਾਂ ਵਿੱਚ ਐਨਰਜੀ ਡਰਿੰਕ ਰੱਖਣ ਨੂੰ ਲੈ ਕੇ ਤਕਰਾਰ ਹੋਈ ਸੀ। ਖੁਦ ਨੂੰ ਐਨਰਜੀ ਡਰਿੰਕ ਦਾ ਡਿਸਟਰੀਬਿਊਟਰ ਹੋਣ ਦਾ ਦਾਅਵਾ ਕਰਦੇ ਸਖਸ਼ ਨੇ ਦੁਕਾਨਦਾਰ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here