ਪੰਜਾਬ ਬਰਨਾਲਾ ’ਚ ਬੀਮਾ ਕੰਪਨੀ ਦਫਤਰ ’ਚ ਅੱਗ/ ਸਾਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - June 29, 2026 0 3 Facebook Twitter Pinterest WhatsApp ਬਰਨਾਲਾ ਦੇ ਧਨੌਲਾ ਰੋਡ ‘ਤੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇੱਕ ਬੀਮਾ ਕੰਪਨੀ ਦੇ ਦਫਤਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਜ਼ਿਲ੍ਹਾ ਫਾਇਰ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸਵੇਰੇ 8:58 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਆਈ। ਅੰਡਰਬ੍ਰਿਜ ਕਾਰਨ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਇੱਕ ਚੱਕਰ ਲਗਾਉਣਾ ਪਿਆ, ਪਰ ਪਹਿਲੀ ਗੱਡੀ ਸਵੇਰੇ 9:00 ਵਜੇ ਘਟਨਾ ਸਥਾਨ ‘ਤੇ ਪਹੁੰਚੀ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਬਾਅਦ ਦੀਆਂ ਚਾਰ ਗੱਡੀਆਂ ਨੇ ਹਿੱਸਾ ਲਿਆ। ਫਾਇਰ ਅਫਸਰ ਨੇ ਖੁਲਾਸਾ ਕੀਤਾ ਕਿ ਇਸੇ ਇਮਾਰਤ ਵਿੱਚ ਪਹਿਲਾਂ 5 ਅਤੇ 6 ਤਰੀਕ ਨੂੰ ਅੱਗ ਲੱਗ ਚੁੱਕੀ ਸੀ। ਉਸ ਸਮੇਂ, ਪ੍ਰਬੰਧਨ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਉਹ ਅੱਗ ਬੁਝਾਉਣ ਦੇ ਸਹੀ ਉਪਾਅ ਯਕੀਨੀ ਬਣਾਉਣ ਅਤੇ ਐਨਓਸੀ ਪ੍ਰਾਪਤ ਕਰਨ। ਹਾਲਾਂਕਿ, ਕੰਪਨੀ ਵੱਲੋਂ ਘੋਰ ਲਾਪਰਵਾਹੀ ਕਾਰਨ, ਅੱਜ ਇਹ ਘਟਨਾ ਦੁਬਾਰਾ ਵਾਪਰੀ। ਦਫਤਰ ਦੇ ਅੰਦਰ ਅੱਗ ਬੁਝਾਉਣ ਵਾਲੇ ਸਿਲੰਡਰ ਜਾਂ ਹੋਰ ਸੁਰੱਖਿਆ ਉਪਾਅ ਨਹੀਂ ਸਨ।