ਬਰਸਾਤ ਨੇ ਡਰਾਏ ਰਾਵੀ ਦਰਿਆ ਪਾਰਲੇ ਲੋਕ/ ਪਾਣੀ ਵਧਣ ਕਾਰਨ ਸੰਪਰਕ ਟੁੱਟਣ ਦਾ ਡਰ/ ਸਰਕਾਰ ਦੀ ਅਣਦੇਖੀ ਖਿਲਾਫ ਫੁੱਟਿਆ ਗੁੱਸਾ

0
2

ਗੁਰਦਾਸਪੁਰ ਅਧੀਨ ਆਉਂਦੇ 7 ਸਰਹੱਦੀ ਪਿੰਡਾਂ ਦੇ ਲੋਕ ਬਰਸਾਤਾਂ ਦੇ ਮੌਸਮ ਨੂੰ ਲੈ ਕੇ ਡਾਢੀ ਚਿੰਤਾ ਵਿਚ ਹਨ। ਰਾਵੀ ਦਰਿਆ ਦੇ ਪਾਰ ਪੈਂਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਦੱਸਣ ਮੁਤਾਬਕ ਸਮੇਂ ਦੀਆਂ ਸਰਕਾਰਾਂ ਨੇ ਪੱਕੇ ਪੁਲ ਦੀ ਮੰਗ ਵੱਲ ਕਦੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਬਰਸਾਤਾਂ ਦੌਰਾਨ ਪਿੰਡਾਂ ਦਾ ਬਾਕੀ ਦੁਨੀਆ ਨਾਲੋਂ ਸੰਪਰਕ ਕੱਟਿਆ ਜਾਂਦਾ ਹੈ, ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਇਕ ਕੈਦੀ ਵਰਗੀ ਹੋ ਜਾਂਦੀ ਹੈ।  ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੀਆਂ ਦੌਣਾਂ ਦੌਰਾਨ ਵੀ ਬਾਈਕਾਟ ਦਾ ਐਲਾਨ ਕੀਤਾ ਸੀ ਅਤੇ ਇਸ ਵਾਰ ਵੀ ਸਰਕਾਰ ਪੱਕਾ ਹੱਲ ਨਾ ਕੀਤਾ ਉਹ ਵੱਡਾ ਸੰਘਰਸ਼ ਵਿੱਡਣ ਲਈ ਮਜਬੂਰ ਹੋਣਗੇ।
ਦੱਸ ਦਈਏ ਕਿ ਹਰ ਸਾਲ 15 ਜੂਨ ਦੇ ਕਰੀਬ ਆਰਜੀ ਪੁੱਲ ਹਟਾ ਲਿਆ ਜਾਂਦਾ ਸੀ ਤੇ ਇੱਥੇ ਬੇੜੀ ਪਾ ਦਿੱਤੀ ਜਾਂਦੀ ਸੀ ਪਰ ਇਸ ਵਾਰ ਬੇਮੌਸਮੀ ਬਰਸਾਤ ਦੇ ਬਾਵਜੂਦ ਆਰਜੀ ਤੌਰ ਤੇ ਬਣਾਇਆ ਗਿਆ ਪਲਟੂਨ ਪੁਲ ਨਹੀਂ ਹਟਾਇਆ ਗਿਆ ਸੀ , ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਰਾਵੀ ਵਿੱਚ ਇਕਦਮ ਪਾਣੀ ਦਾ ਪੱਧਰ ਵਧਣ ਨਾਲ ਆਰਜੀ ਪਲਟੂਨ ਪੁੱਲ ਦਾ ਅਗਲਾ ਹਿੱਸਾ ਪਾਣੀ ਵਿੱਚ ਰੁੜ ਗਿਆ ਜਿਸ ਕਾਰਨ ਹੁਣ ਪਾਰਲੇ ਸੱਤ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਹੈ।
ਹਾਲਾਂਕਿ ਅੱਜ ਪਾਣੀ ਦਾ ਪੱਧਰ ਘੱਟਣ ਕਾਰਨ ਬੇੜੀ ਚੱਲ ਰਹੀ ਹੈ  ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸ਼ਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਵਜੂਦ ਇਹਨਾਂ ਪਿੰਡਾ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਿੱਸ ਕਰਕੇ ਕਈ ਲੋਕ ਇਹਨਾਂ ਪਿੰਡਾ ਨੂੰ ਛੱਡ ਕੇ ਜਾਂ ਚੁੱਕੇ ਹਨ ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋ 7 ਪਿੰਡ ਹੀ ਮੌਜੂਦ ਹਨ। ਇਹਨਾ ਲੋਕਾਂ ਨੂੰ ਵੀ ਰਾਵੀ ਦਰਿਆ ਤੇ ਪੱਕਾ ਪੁੱਲ ਨਾ ਹੋਣ ਕਾਰਨ ਬੇਹਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਇਹ ਲੋਕ ਬਰਸਾਤ ਦੇ ਦਿਨਾਂ ਵਿੱਚ ਪੂਰੇ ਦੇਸ਼ ਨਾਲੋਂ ਵੱਖ ਹੋ ਜਾਂਦੇ ਹਨ।
ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾ ਦੇ ਲੋਕਾਂ ਨੇ ਦਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਆਜ਼ਾਦੀ ਦੇ ਏਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗ਼ੁਲਾਮ ਸੱਮਝਦੇ ਹਨ, ਕਿਉਂਕਿ ਜਦ ਵੀ ਇਹ ਅਸਥਾਈ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਕਈ ਲੋਕ ਤਾਂ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਸਾਨੂੰ ਇਹ ਪਤਾ ਨਹੀਂ ਚਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ ਦੋ ਦਰਿਆਵਾਂ ਦੇ ਪਾਰ ਅਤੇ ਐਲਓਸੀ ਦੇ ਨਾਲ ਲੱਗਦਾ ਹੈ।
ਬਰਸਾਤ ਦੇ ਮੌਸਮ ਵਿਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਜੋ ਦਰਿਆ ਚ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ ਕਈ ਵਾਰ ਨਹੀ ਚੱਲ ਸਕਦੀ ਅਤੇ ਪਾਰ ਵਸਦੇ 7 ਪਿੰਡ ਇਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ। 2018 ਵਿੱਚ ਕੇਂਦਰ ਸਰਕਾਰ ਵੱਲੋਂ ਇੱਥੇ ਪੱਕਾ ਪੁੱਲ ਬਣਾਉਣਾ ਮਨਜ਼ੂਰ ਕੀਤਾ ਗਿਆ ਸੀ ਪਰ ਅਨਪਛਾਤੇ ਕਾਰਨਾ ਕਾਰਨ ਭੁੱਲ ਦਾ ਕੰਮ ਸ਼ੁਰੂ ਨਹੀਂ ਹੋਇਆ । ਪਿੰਡਾਂ ਦੇ ਲੋਕਾਂ ਨੇ ਪਿਛਲੇ ਸਾਲ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਵਾਰ ਵੀ ਕੋਈ ਵੱਡਾ ਸੰਘਰਸ਼ ਉਲੀਕਨ ਦਾ ਮਨ ਬਣਾ ਚੁੱਕੇ ਹਨ।

LEAVE A REPLY

Please enter your comment!
Please enter your name here