ਰਾਜਪੁਰੇ ਦੇ ਪਿੰਡ ਸ਼ਾਮਦੂ ’ਚ ਨੌਜਵਾਨ ਦੀ ਮੌਤ/ ਦੋਸਤ ਦੇ ਜਨਮ ਦਿਨ ਤੋਂ ਪਰਤਦੇ ਹੀ ਗਈ ਜਾਨ/ ਪਰਿਵਾਰ ਨੂੰ ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਜਾਂਚ

0
2

ਰਾਜਪੁਰਾ ਦੇ ਪਿੰਡ ਸ਼ਾਮਦੂ ਵਿਖੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ 19 ਸਾਲਾ ਗੁਰਤੇਜ ਸਿੰਘ ਉਰਫ ਤੇਜੀ ਦੋਸਤ ਦੀ ਜਨਮ ਦਿਨ ਦੀ ਪਾਰਟੀ ਉਤੇ ਗਿਆ ਸੀ, ਜਿੱਥੇ ਵਾਪਸ ਆਉਣ ਸਾਰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਘਟਨਾ ਪਿਛੇ ਕਤਲ ਦੀ ਸ਼ੰਕਾ ਜਾਹਰ ਕਰਦਿਆਂ ਇਨਸਾਫ ਮੰਗਿਆ ਹੈ। ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪਰਿਵਾਰ ਦੇ ਅਨੁਸਾਰ, ਤੇਜੀ ਪੰਜ ਤੋਂ ਛੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਮਨਾਉਣ ਗਿਆ ਸੀ। ਉਹ ਦੇਰ ਰਾਤ ਜ਼ਖਮੀ ਹਾਲਤ ਵਿੱਚ ਘਰ ਪਰਤਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਇਸ ਮੌਤ ਲਈ ਉਸਦੇ ਦੋਸਤਾਂ ‘ਤੇ ਸ਼ੱਕ ਕੀਤਾ ਹੈ। ਪਰਿਵਾਰ ਦਾ ਦਾਅਵਾ ਹੈ ਕਿ ਤੇਜੀ ਨੂੰ ਉਸਦੇ ਨਾਲ ਆਏ ਪੰਜ ਤੋਂ ਛੇ ਦੋਸਤਾਂ ਨੇ ਹੀ ਮਾਰਿਆ ਸੀ। ਪਰਿਵਾਰਕ ਮੈਂਬਰਾਂ ਨੇ ਰਾਜਪੁਰਾ ਫੋਕਲ ਪੁਆਇੰਟ ਥਾਣੇ ਵਿਖੇ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਸਿਟੀ ਪੁਲਿਸ ਮੁਤਾਬਕ ਮ੍ਰਿਤਕ ਦੇ ਦੋਸਤਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here