ਗੁਰਦਾਸਪੁਰ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਝਟਕਾ/ ਮਾਹਲ ਤੋਂ ਬਾਅਦ ਦੋ ਕੌਂਸਲਰਾਂ ਨੇ ਵੀ ਛੱਡੀ ਪਾਰਟੀ/ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ

0
2

ਗੁਰਦਾਸਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਲੱਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਤੇ ਜਥੇਬੰਦਕ ਸਕੱਤਕਰ ਗੁਰਇਕਬਾਲ ਸਿੰਘ ਬਿੱਲਾ ਮਾਹਲ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਦੋ ਮੌਜੂਦਾ ਕੌਂਸਲਰਾਂ ਨੇ ਵੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕੀਤਾ ਹੈ। ਪਾਰਟੀ ਛੱਡਣ ਵਾਲਿਆਂ ਵਿਚ ਧਾਰੀਵਾਰ ਸ਼ਹਿਰ ਦੇ ਇਕੋ ਪਰਿਵਾਰ ਦੇ ਸਾਬਕਾ ਕੌਂਸਲਰ ਇੰਦਰਿਆਸ ਹੰਸ ਦੀ ਪਤਨੀ ਮੈਡਨ ਸੁਨੀਤਾ ਗਿੱਲ ਤੇ ਉਨ੍ਹਾਂ ਦੇ ਭਰਾ ਪੈਰੀਸ ਹੰਸ ਸ਼ਾਮਲ ਹਨ। ਦੋਵੇਂ ਕੌਂਸਲਰ ਆਉਣ ਵਾਲੇ ਦਿਨਾਂ ਦੌਰਾਨ ਗੁਰਇਕਬਾਲ ਸਿੰਘ ਬਿੱਲਾ ਮਾਹਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ। ਦੋਵੇਂ ਕੌਂਸਲਰ ਕੁਝ ਹਫਤੇ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਉਤੇ ਵਾਰਡ ਨੰਬਰ 11 ਅਤੇ 12 ਤੋਂ ਚੋਣ ਜਿੱਤੇ ਸਨ।
ਗੋਰਤਲਬ ਹੈ ਕਿ ਸਾਬਕਾ ਕੌਂਸਲਰ ਇੰਦਰਿਆਸ ਹੰਸ ਦਾ ਸ਼ਹਿਰ ਵਿੱਚ ਇੱਕ ਚੰਗਾ ਸਨ ਆਧਾਰ ਜਿਸ ਕਾਰਨ ਉਹਨਾਂ ਦੀ ਪਤਨੀ ਤੇ ਭਰਾ ਚੋਣਾਂ ਦੇ ਵਿੱਚ ਜੇਤੂ ਰਹੇ ਸਨ। ਗੱਲਬਾਤ ਦੌਰਾਨ ਸਾਬਕਾ ਕੌਂਸਲਰ ਇੰਦਰਿਆਸ ਹੰਸ ਨੇ ਕਿਹਾ ਕਿ ਆਮ ਲੋਕਾਂ ਦੀ ਆਵਾਜ਼ ਨੂੰ ਸਮਝਦੇ ਹੋਏ ਗੁਰਇਕਬਾਲ ਸਿੰਘ ਮਾਹਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਇਸ ਮੌਕੇ ਤੇ ਵਾਰਡ ਨੰਬਰ 12 ਦੇ ਮੌਜੂਦਾ ਕੌਂਸਲਰ ਪੈਰੀਸ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ, ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਮੈਰਿਟ ਦੇ ਅਧਾਰ ਤੇ ਨੌਕਰੀਆਂ ਮੁਹੱਲਾ ਕਲੀਨਿਕ ਤੇ ਹੋਰ ਜੋ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰ ਇਕਬਾਲ ਸਿੰਘ ਮਾਹਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਅਤੇ ਉਹ ਵੀ ਆਪਣੇ ਹਰਮਨ ਪਿਆਰੇ ਆਗੂ ਦੇ ਨਾਲ ਖੜੇ ਹਨ।
ਦੱਸ ਦਈਏ ਕਿ ਗੁਰ ਇਕਬਾਲ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੀ ਕਾਦੀਆਂ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਦਲ ਨੇ ਨਗਰ ਕੌਂਸਲ ਦੀਆਂ 15 ਵਿੱਚੋਂ ਅੱਠ ਸੀਟਾਂ ਜਿੱਤੀਆਂ ਹਨ ਪਰ ਹੁਣ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਕਾਰਨ ਕਾਦੀਆਂ ਨਗਰ ਕੌਂਸਲ ਵਿੱਚ ਵੀ ਉਲਟਫੇਰ ਹੋ ਜਾਵੇਗਾ।

LEAVE A REPLY

Please enter your comment!
Please enter your name here