ਪੰਜਾਬ ਜਲੰਧਰ ’ਚ ਦੋਸਤ ਹੱਥੋਂ ਦੋਸਤ ਦਾ ਕਤਲ/ ਕਤਲ ਕਰ ਕੇ ਕੂੜੇ ਦੇ ਡੰਪ ’ਚ ਦੱਬੀ ਲਾਸ਼/ ਪੁਲਿਸ ਨੇ ਦੋਸ਼ੀ ਦੋਸਤ ਨੂੰ ਕੀਤਾ ਗ੍ਰਿਫਤਾਰ By admin - June 26, 2026 0 2 Facebook Twitter Pinterest WhatsApp ਜਲੰਧਰ ਪੁਲਿਸ ਨੇ ਸ਼ਹਿਰ ਦੇ ਮੁਹੱਲਾ ਨੰਬਰ 15 ਵਾਸੀ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਲਈ ਲਈ ਹੈ। ਪੁਲਿਸ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਨੋਨੀ ਦੇ ਕਤਲ ਦੇ ਦੋਸ਼ ਹੇਠਾਂ ਉਸ ਦੇ ਦੋਸਤ ਰਵੀ ਵਾਸੀ ਜਲੰਧਰ ਕੈਂਟ ਨੂੰ ਗ੍ਰਿਫਤਾਰ ਕੀਤਾ ਹੈ। ਰਵੀ ਨੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਦਾ ਕਤਲ ਕਰ ਕੇ ਲਾਸ਼ ਕੂੜੇ ਦੀ ਡੰਪ ਵਿਚ ਦੱਬ ਦਿੱਤੀ ਹੈ। ਪੁਲਿਸ ਜਾਂਚ ਮੁਤਾਬਕ ਦੋਵਾਂ ਨੇ ਸ਼ਰਾਬ ਪੀਤੀ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਤੇ ਰਵੀ ਨੇ ਆਪਣੇ ਦੋਸਤ ਦਾ ਕਤਲ ਕਰ ਕੇ ਲਾਸ਼ ਕੂੜੇ ਦ ਡੰਪ ਵਿਚ ਦੱਬ ਦਿੱਤੀ ਹੈ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਲਾਸ਼ ਬਰਾਮਦਗੀ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਨੋਨੀ ਪਾਰਟ ਟਾਈਮ ਡੀਜੇ ਵਜੋਂ ਕੰਮ ਕਰਦਾ ਸੀ ਜਦਕਿ ਮੁਲਜਮ ਰਵੀ ਕੂੜੇ ਦੇ ਡੰਪ ਵਿਚ ਕੰਮ ਕਰਦਾ ਸੀ। ਮਾਪਿਆਂ ਵੱਲੋਂ ਗੁੰਮਸ਼ੁਦਗੀ ਦੀ ਇਤਲਾਹ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਵਿਚ ਮ੍ਰਿਤਕ ਕੂੜੇ ਦੇ ਡੰਪ ਵਿਚ ਜਾਂਦਾ ਦਿਖਾਈ ਦਿੱਤਾ ਪਰ ਵਾਪਸ ਨਹੀਂ ਪਰਤਿਆ। ਜਾਣਕਾਰੀ ਅਨੁਸਾਰ ਪੁਲਿਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ, ਮੁਲਜਮ ਆਪਣਾ ਮੋਬਾਈਲ ਫੋਨ ਅਤੇ ਸਾਈਕਲ ਕੁੱਕੜ ਪਿੰਡ ਨਹਿਰ ਵਿੱਚ ਸੁੱਟ ਦਿੱਤਾ। ਪਰਿਵਾਰ ਨੇ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਵਿਚ ਗੁਰਪ੍ਰੀਤ ਸਿੰਘ ਨੂੰ ਕੂੜੇ ਦੇ ਡੰਪ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਪਰ ਉਹ ਬਾਹਰ ਨਿਕਲਦਾ ਨਹੀਂ ਦੇਖਿਆ ਗਿਆ। ਪੁਲਿਸ ਵੱਲੋਂ ਕੂੜੇ ਦੇ ਡੰਪ ‘ਤੇ ਕੰਮ ਕਰਨ ਵਾਲੇ ਦੋਸਤ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ। ਪੁਲਿਸ ਦੇ ਖੁਲਾਸੇ ਮੁਤਾਬਕ ਕਤਲ ਵਾਲੀ ਰਾਤ, ਦੋਵਾਂ ਦੋਸਤਾਂ ਨੇ ਇਕੱਠੇ ਸ਼ਰਾਬ ਪੀਤੀ ਅਤੇ ਝਗੜਾ ਹੋ ਗਿਆ। ਪੁਲਿਸ ਜੇਸੀਬੀ ਦੀ ਵਰਤੋਂ ਕਰ ਕੇ ਲਾਸ਼ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।