ਮੁਕਤਸਰ ’ਚ ਫਰਜ਼ੀ ਨਸ਼ਾ ਛੁਡਾਊ ਕੇਂਦਰਾਂ ਦਾ ਪਰਦਾਫਾਸ਼/ ਸਿਹਤ ਵਿਭਾਗ ਦੀ ਟੀਮ ਨੇ ਦੋ ਕੇਂਦਰਾਂ ’ਤੇ ਮਾਰਿਆ ਛਾਪਾ/ 45 ਵਿਅਕਤੀਆਂ ਨੂੰ ਮਲੋਟ ਹਸਪਤਾਲ ਕੀਤਾ ਸ਼ਿਫਟ

0
2

 

ਮਲੋਟ ਸਿਵਲ ਸਰਜਨ ਨੇ ਮਹਾਰਾਜਾ ਰਣਜੀਤ ਸਿੰਘ ਕਾਲਜ ਨੇੜੇ ਫਰਜ਼ੀ ਨਸ਼ਾ ਛੁਡਾਉ ਕੇਂਦਰਾਂ ਵਿਚ ਛਾਪੇਮਾਰੀ ਕਰ ਕੇ 45 ਦੇ ਕਰੀਬ ਮਰੀਜ਼ਾਂ ਨੂੰ ਛੁਡਵਾ ਕੇ ਸਥਾਨਕ ਸਿਵਲ ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ ਵਿਖੇ ਸ਼ਿਫਟ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਕੇਂਦਰ ਪਿੰਡ ਮਲੋਟ ਤੇ ਕੱਠਿਆਂਵਾਲੀ ਵਿਖੇ ਬਣੇ ਹੋਏ ਸਨ। ਵਿਭਾਗ ਦੀ ਟੀਮ ਨੇ ਇਨ੍ਹਾਂ ਸੈਂਟਰਾਂ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here