ਪੰਜਾਬ ਗੁਰਦਾਸਪੁਰ ’ਚ ਐਸਆਈਆਰ ਦਾ ਕੰਮ ਸ਼ੁਰੂ/ ਲੋਕਾਂ ਦੇ ਘਰਾਂ ਤਕ ਪਹੁੰਚ ਰਹੇ ਬੀਐਲਓਜ਼/ ਕਿਸੇ ਵੀ ਵੋਟ ਨਾ ਟੱਕੇ ਜਾਣ ਦਾ ਦਿੱਤਾ ਭਰੋਸਾ By admin - June 26, 2026 0 2 Facebook Twitter Pinterest WhatsApp ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਵੋਟਾਂ ਦੀ ਵਿਸ਼ੇਸ਼ ਸ਼ੁਦਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਨਿਯੁਕਤ ਕੀਤੇ ਗਏ ਬਲਾਕ ਲੈਵਲ ਅਫਸਰ ਯਾਨੀ ਬੀਐਲਓਜ ਨੇ ਘਰ ਘਰ ਫਾਰਮ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹਨਾਂ ਵਿੱਚ ਵੋਟਰ ਦਾ ਪੂਰਾ ਵੇਰਵਾ ਵੋਟਰ ਦਾ ਭਰ ਕੇ ਬੀਐਲਓਜ ਜਮਾ ਕਰ ਲੈਣਗੇ ਜਿਸ ਤੋਂ ਬਾਅਦ ਨਵੀਂ ਸੋਧੀ ਹੋਈ ਲਿਸਟ ਵਿੱਚ ਵੋਟਰ ਦਾ ਨਾਮ ਆ ਜਾਏਗਾ। ਇਸ ਬਾਰੇ ਲੋਕਾਂ ਵਿੱਚ ਅਫਵਾਵਾਂ ਫੈਲ ਰਹੀਆਂ ਹਨ ਕਿ ਕਈ ਵੋਟਾਂ ਕੱਟੀਆਂ ਜਾਣਗੀਆਂ ਪਰ ਕਿਸੇ ਵੀ ਯੋਗ ਵੋਟਰ ਦੀ ਵੋਟ ਨਹੀਂ ਕੱਟੀ ਜਾਏਗੀ ਸਿਰਫ ਜਿਨਾਂ ਦੀ ਮੌਤ ਹੋ ਚੁੱਕੀ ਹੈ ਜਾਂ ਜਿਹੜੇ ਆਪਣਾ ਇਲਾਕਾ ਛੱਡ ਕੇ ਕਿਤੇ ਹੋਰ ਜਾ ਚੁੱਕੇ ਹਨ ਉਹਨਾਂ ਦੀ ਵੋਟ ਹੀ ਕੱਟੀ ਜਾ ਸਕਦੀ ਹੈ। ਇਸ ਸਬੰਧੀ ਬਲਾਕ ਲੈਵਲ ਅਫਸਰ ਜੋਗਿੰਦਰ ਪਾਲ ਨੇ ਲੋਕਾਂ ਅਜਿਹੀਆਂ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।