ਪੰਜਾਬ ਸਮਰਾਲਾ ਨੇੜੇ ਸੁੱਤੇ ਪਏ ਪਰਿਵਾਰ ’ਤੇ ਹਮਲਾ/ ਡੇਢ ਦਰਜਨ ਹਮਲਾਵਰਾਂ ਨੇ ਚਲਾਏ ਇੱਟਾਂ-ਰੋੜੇ/ ਗੱਡੀਆਂ ਦੀ ਭੰਨਤੋੜ, ਪਰਿਵਾਰ ਨੇ ਮੰਗਿਆ ਇਨਸਾਫ By admin - June 25, 2026 0 2 Facebook Twitter Pinterest WhatsApp ਸਮਰਾਲਾ ਦੇ ਆਈਟੀਆਈ ਨੇੜਲੇ ਇਲਾਕੇ ਵਿਚ ਡੇਢ ਦਰਜਨ ਦੇ ਕਰੀਬ ਲੋਕਾਂ ਵੱਲੋਂ ਇਕ ਘਰ ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵੇਲੇ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ ਕਿ ਹਮਲਾਵਰਾਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਕ ਜਣਾ ਜ਼ਖਮੀ ਹੋਇਆ ਹੈ। ਪਰਿਵਾਰ ਦੇ ਇਲਜ਼ਾਮ ਹੈ ਕਿ ਹਮਲਾਵਰ ਨੇ ਸ਼ਰਾਬ ਪੀਤੀ ਹੋਈ ਸੀ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਜੋਗਿੰਦਰ ਸਿੰਘ ਭੋਲਾ ਨੇ ਦੱਸਿਆ, ਰਾਤ ਕਰੀਬ ਸਾਢੇ 12 ਤੋਂ 1 ਵਜੇ ਦੇ ਵਿਚਕਾਰ ਜਦੋਂ ਅਸੀਂ ਸੁੱਤੇ ਪਏ ਸੀ, ਤਾਂ ਤਿੰਨ ਗੱਡੀਆਂ ਵਿੱਚ 15-20 ਮੁੰਡੇ ਆਏ. ਉਨ੍ਹਾਂ ਨੇ ਆਉਂਦਿਆਂ ਹੀ ਸਾਡੇ ਘਰ ‘ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ. ਇਹ ਸਾਡੇ ਹੀ ਮੁਹੱਲੇ ਦੇ ਅਤੇ ਇੱਕ ਸਮਰਾਲੇ ਦਾ ਮੁੰਡਾ ਹੈ, ਜਿਨ੍ਹਾਂ ਨਾਲ ਪਹਿਲਾਂ ਛੋਟੀ ਜਿਹੀ ਲੜਾਈ ਹੋਈ ਸੀ ਪਰ ਉਸ ਦਾ ਫੈਸਲਾ ਹੋ ਚੁੱਕਾ ਸੀ. ਹਮਲਾਵਰ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਸਨ. ਉਨ੍ਹਾਂ ਨੇ ਸਾਡੀਆਂ ਗੱਡੀਆਂ, ਮੋਟਰਸਾਈਕਲ, ਫਰਿੱਜ ਅਤੇ ਕੂਲਰ ਬੁਰੀ ਤਰ੍ਹਾਂ ਭੰਨ ਦਿੱਤੇ. ਸਾਡੀ 7 ਮਹੀਨੇ ਦੀ ਗਰਭਵਤੀ ਨਹੁੰ ਇਸ ਹਮਲੇ ਅਤੇ ਡਰ ਕਾਰਨ ਇੰਨੀ ਘਬਰਾ ਗਈ ਕਿ ਸਾਨੂੰ ਰਾਤ 4 ਵਜੇ ਉਸ ਨੂੰ ਹਸਪਤਾਲ ਦਵਾਈ ਦਿਵਾਉਣ ਲਿਜਾਣਾ ਪਿਆ, ਜਿਸ ਤੋਂ ਬਾਅਦ ਅਸੀਂ ਉਸ ਨੂੰ ਵਾਪਸ ਘਰ ਲੈ ਆਏ. ਸਾਡੇ ਛੋਟੇ-ਛੋਟੇ ਬੱਚੇ ਹਨ, ਸਾਨੂੰ ਬਚਾਇਆ ਜਾਵੇ। ਘਰ ਦੀ ਮਹਿਲਾ ਚਰਨ ਕੌਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਹਮਲਾਵਰਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਸਨ. ਉਹ ਪਹਿਲਾਂ ਬਾਹਰ ਜਨਮਦਿਨ ਮਨਾ ਕੇ ਹੁੱਲੜਬਾਜ਼ੀ ਅਤੇ ਰੌਲਾ ਪਾ ਰਹੇ ਸੀ. ਫਿਰ ਉਹ ਕਿਰਪਾਨਾਂ ਅਤੇ ਟਾਕੂਏ ਲੈ ਕੇ ਆਏ ਅਤੇ ਸਾਡੇ ਦਰਵਾਜ਼ੇ ਤੋੜ ਦਿੱਤੇ. ਇੱਟਾਂ-ਰੋੜਿਆਂ ਦੇ ਹਮਲੇ ਕਾਰਨ ਮੇਰੀ 7 ਮਹੀਨੇ ਦੀ ਗਰਭਵਤੀ ਨਹੁੰ ਘਬਰਾ ਕੇ ਚੱਕਰ ਖਾ ਕੇ ਡਿੱਗ ਪਈ ਸੀ, ਜਿਸ ਨੂੰ ਅਸੀਂ ਦੇਰ ਰਾਤ 4 ਵਜੇ ਹਸਪਤਾਲ ਲੈ ਕੇ ਗਏ ਸੀ ਅਤੇ ਬਾਅਦ ਵਿੱਚ (ਦਵਾਈ ਦਿਵਾ ਕੇ) ਘਰ ਲੈ ਆਏ ਹਾਂ. ਇਹ ਲੋਕ ਰੋਜ਼ ਬੁਲਟ ਅਤੇ ਮੋਟਰਸਾਈਕਲ ਭਜਾ ਕੇ ਹੁੱਲੜਬਾਜ਼ੀ ਕਰਦੇ ਹਨ ਅਤੇ ਸਾਡੇ ਬੱਚਿਆਂ ਨੂੰ ‘ਮਾਰ ਦੇਵਾਂਗੇ, ਵੱਢ ਦੇਵਾਂਗੇ’ ਦੀਆਂ ਧਮਕਆਂ ਦਿੰਦੇ ਹਨ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ‘ਤੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਕਿ ਘਟਨਾ ਦੇ ਵਕਤ 112 ਨੰਬਰ ਵਾਲੀ ਗੱਡੀ ਤਾਂ ਮੌਕੇ ‘ਤੇ ਆਈ, ਪਰ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ। ਕਰਨੈਲ ਸਿੰਘ ਅਤੇ ਜੋਗਿੰਦਰ ਸਿੰਘ ਮੁਤਾਬਕ, ਜਦੋਂ ਉਹ ਰਾਤ ਨੂੰ ਸ਼ਿਕਾਇਤ ਲਿਖਵਾਉਣ ਲਈ ਥਾਣੇ ਗਏ ਤਾਂ ਅੰਦਰ ਹਨ੍ਹੇਰਾ ਸੀ ਅਤੇ ਪੁਲਿਸ ਮੁਲਾਜ਼ਮਾਂ ਨੇ ਥਾਣੇ ਦਾ ਗੇਟ ਤੱਕ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਐਸ.ਐਸ.ਪੀ. ਦਫ਼ਤਰ ਫੋਨ ਕੀਤਾ, ਤਾਂ ਉੱਥੋਂ ਦਰਖਾਸਤ ਦੇਣ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।