ਗੁਰਦਾਸਪੁਰ ’ਚ ਲੰਬੇ ਬਿਜਲੀ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ/ ਪੰਜ ਦਿਨਾਂ ਤੋਂ ਨਹੀਂ ਮਿਲ ਰਹੀ ਲੋੜੀਂਦੀ ਬਿਜਲੀ ਸਪਲਾਈ/ 8 ਘੰਟੇ ਨਿਰਵਿਘਣ ਸਪਲਾਈ ਦੀ ਕੀਤੀ ਮੰਗ

0
2

ਗੁਰਦਾਸਪੁਰ ਦੇ ਪਿੰਡ ਕੋਟ ਮੋਹਨ ਦੇ ਕਿਸਾਨ ਬਿਜਲੀ ਕਿੱਲਤ ਤੋਂ ਡਾਢੇ ਪ੍ਰੇਸ਼ਾਨ ਹਨ। ਇੱਥੇ ਵਾਰ ਵਾਰ ਲੱਗਦੇ ਕੱਟਾਂ ਕਾਰਨ ਕਿਸਾਨਾਂ ਦਾ ਬੀਜਿਆ ਝੋਨਾ ਸੁੱਕਣ ਲੱਗਾ ਹੈ, ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਉਹ ਬਿਜਲੀ ਮਹਿਕਮੇ ਕੋਲ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਸਪਲਾਈ ਵਿਚ ਸੁਧਾਰ ਨਹੀਂ ਹੋਇਆ। ਕਿਸਾਨਾਂ ਨੇ 8 ਘੰਟੇ ਨਿਰਵਿਘਣ ਸਪਲਾਈ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਮੰਗ ਪੂਰੀ ਨਾ ਹੋਣ ਤੇ ਧਰਨੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ।
ਕਿਸਾਨਾਂ ਅਨੁਸਾਰ ਉਨ੍ਹਾਂ ਨੂੰ ਰਾਜਪੁਰਾ ਫੀਡਰ ਤੋਂ ਬਿਜਲੀ ਦੀ ਸਪਲਾਈ ਆਉਂਦੀ ਹੈ ਪਰ ਇਸ ਨਾਲ ਗੁਰਦਾਸ ਨੰਗਲ ਨੂੰ ਜੋੜ ਦਿੱਤਾ ਗਿਆ ਹੈ ਜਿਸ ਕਾਰਨ ਸਪਲਾਈ ਅਕਸਰ ਠੱਪ ਹੋ ਜਾਂਦੀ ਹੈ। ਉਹਨਾਂ ਇਸਦੀ ਸ਼ਿਕਾਇਤ 1912 ਹੈਲਪਲਾਈਨ ਨੰਬਰ ਤੇ ਕੀਤੀ ਸੀ ਪਰ ਸਪਲਾਈ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਹੁਣ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਬਾਰੇ ਗੱਲ ਕਰਾਂਗੇ ਅਤੇ ਜੇਕਰ ਫਿਰ ਵੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਵਰਕਾਮ ਦੇ ਮੁੱਖ ਦਫਤਰ ਮੂਹਰੇ ਧਰਨਾ ਵੀ ਲਗਾਉਣਗੇ।

LEAVE A REPLY

Please enter your comment!
Please enter your name here