ਪੰਜਾਬ ਚੰਡੀਗੜ੍ਹ ਦੇ ਪਿੰਡ ਦੜਵਾਂ ਵਿਖੇ ਫੈਕਟਰੀ ਨੂੰ ਅੱਗ/ ਮਠਿਆਈ ਦੇ ਡੱਬੇ ਬਣਾਉਣ ਦਾ ਸਮਾਨ ਸੜ ਕੇ ਸੁਆਹ By admin - June 23, 2026 0 1 Facebook Twitter Pinterest WhatsApp ਚੰਡੀਗੜ੍ਹ ਦੇ ਪਿੰਡ ਤੜਵਾਂ ਵਿਖੇ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਮਠਿਆਈ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਅੰਦਰ ਅਚਾਨਕ ਅੱਗ ਲੱਗ ਗਈ। ਫੈਕਟਰੀ ਅੰਦਰ ਗੱਤੇ ਤੇ ਹੋਰ ਜਲਣਸ਼ੀਲ ਸਮੱਗਰੀ ਪਈ ਹੋਣ ਕਾਰਨ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਫੈਕਟਰੀ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਨਾਲ ਲੱਗਦੇ ਚੰਡੀਗੜ੍ਹ ਸਵੀਟਸ ਵਿੱਚ ਫੈਲ ਗਈ। ਅੱਗ ਦੀਆਂ ਲਪਟਾਂ ਕਾਫੀ ਦੂਰ ਤਕ ਦਿਖਾਈ ਦੇ ਰਹੀਆਂ ਸਨ। ਘਟਨਾ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਫਾਇਰ ਸਟੇਸ਼ਨਾਂ ਤੋਂ ਆਈਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਸੂਚਨਾ ਮਿਲਣ ‘ਤੇ, ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਦੇ ਇੰਚਾਰਜ ਸਤਨਾਮ ਸਿੰਘ, ਡੀਐਸਪੀ ਰਾਮਗੋਪਾਲ ਅਤੇ ਏਰੀਆ ਕੌਂਸਲਰ ਅਨਿਲ ਦੂਬੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਮੁਆਇਨਾ ਕੀਤਾ। ਜਾਣਾਕਰੀ ਅਨੁਸਾਰ ਅੰਦਰ ਮਿਠਾਈਆਂ ਦੇ ਡੱਬੇ ਬਣਦੇ ਸਨ। ਘਟਨਾ ਸਮੇਂ ਫੈਕਟਰੀ ਮਾਲਕ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਨਾਲ ਨੈਨੀਤਾਲ ਜਾ ਰਹੇ ਸਨ। ਇਸ ਦੌਰਾਨ, ਚੰਡੀਗੜ੍ਹ ਸਵੀਟਸ ਦੇ ਮਾਲਕ ਨਰੇਸ਼ ਸਿੰਘਾਨੀਆ ਨੇ ਦੱਸਿਆ ਕਿ ਅੱਗ ਉਨ੍ਹਾਂ ਦੇ ਅਦਾਰੇ ਵਿੱਚ ਫੈਲ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਫਾਇਰ ਅਫਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ 11:30 ਵਜੇ ਤੱਕ, ਲਗਭਗ 80 ਪ੍ਰਤੀਸ਼ਤ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ, ਜਦੋਂ ਕਿ ਬਾਕੀ ਬਚੇ ਖੇਤਰ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਗੱਤੇ ਅਤੇ ਪੈਕੇਜਿੰਗ ਸਮੱਗਰੀ ਨੇ ਅੱਗ ਬੁਝਾਉਣ ਵਿੱਚ ਕਾਫ਼ੀ ਮੁਸ਼ਕਲਾਂ ਖੜ੍ਹੀਆਂ ਕੀਤੀਆਂ, ਕਿਉਂਕਿ ਅਜਿਹੀਆਂ ਸਮੱਗਰੀਆਂ ਲੰਬੇ ਸਮੇਂ ਤੱਕ ਜਲਣਸ਼ੀਲ ਰਹਿ ਸਕਦੀਆਂ ਹਨ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।