ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਅੰਦਰ ਸਖਸ਼ ਨਾਲ ਲੁੱਟ/ ਗਲੀ ’ਚ ਸਖਸ਼ ਤੋਂ ਪਰਸ ਤੇ ਮੋਬਾਈਲ ਖੋਹ ਕੇ ਫਰਾਰ/ ਘਟਨਾ ਸੀਸੀਟੀਵੀ ਚ ਕੈਦ, ਲੋਕਾਂ ਚ ਦਹਿਸ਼ਤ

0
2

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ‘ਚ ਅੱਧੀ ਰਾਤ ਨੂੰ ਇਕ ਸਖਸ਼ ਨਾਲ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਅੱਧੀ ਦਰਜਨ ਲੁਟੇਰੇ ਬੇਖੌਫ ਹੋ ਕੇ ਇਕ ਸਖਸ਼ ਨੂੰ ਫੜ ਕੇ ਖੋਹ ਕਰਦੇ ਦਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੂੰ ਨਾ ਤਾਂ CCTV ਕੈਮਰਿਆਂ ਦਾ ਡਰ ਨਜ਼ਰ ਆਇਆ ਅਤੇ ਨਾ ਹੀ ਕਾਨੂੰਨ ਦਾ ਖੌਫ਼। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ CCTV ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here