ਪੰਜਾਬ ਧਾਰੀਵਾਲ ’ਚ ਅੱਗ ਦੀਆਂ ਘਟਨਾਵਾਂ ਦਾ ਮੁੱਦਾ ਗਰਮਾਇਆ/ ਦੁਕਾਨਾਂ ਨੂੰ ਵਾਰ ਵਾਰ ਅੱਗ ਲੱਗਣ ਪਿੱਛੇ ਸਾਜ਼ਿਸ਼ ਦਾ ਸ਼ੱਕ/ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ By admin - June 22, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਧਾਰੀਵਾਲ ਅੰਦਰ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦਾ ਮੁੱਦਾ ਗਰਮਾ ਗਿਆ ਹੈ। ਦੁਕਾਨਦਾਰਾਂ ਨੇ ਘਟਨਾਵਾਂ ਪਿੱਛੇ ਸਾਜ਼ਿਸ਼ ਦੀ ਸ਼ੰਕੀ ਜ਼ਾਹਰ ਕਰਦਿਆਂ ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ ਤੇ ਵਾਪਰੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਘਟਨਾਵਾਂ ਵਾਲੀਆਂ ਥਾਵਾਂ ਨੇੜੇ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਾਰਮਰ ਮੌਜੂਦ ਨਹੀਂ ਹੈ, ਇਸ ਲਈ ਮਾਮਲਾ ਸ਼ੱਕੀ ਜਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਕਿਸੇ ਸ਼ਰਾਰਤੀ ਅਨਸਰ ਦਾ ਕਾਰਨਾਮਾ ਹੋ ਸਕਦੀਆਂ ਹਨ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਦੱਸਣਯੋਹ ਹੈ ਕਿ ਬੀਤੇ ਦਿਨੀਂ ਸਬਜ਼ੀ ਮੰਡੀ ਵਿੱਚ ਕੁਝ ਦੁਕਾਨਾਂ ਨੂੰ ਅੱਗ ਲੱਗੀ ਸੀ ਜਿਸ ਤੋਂ ਬਾਅਦ ਬੀਤੀ ਰਾਤ 2 ਵਜੇ ਦੇ ਕਰੀਬ ਇੱਕ ਹੋਰ ਫਰੂਟ ਸਬਜ਼ੀ ਦੇ ਦੁਕਾਨ ਤੇ ਇੱਕ ਨਾਨ ਛੋਲੇ ਵਾਲੀ ਦੁਕਾਨ ਨੂੰ ਅੱਗ ਲੱਗ ਗਈ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੁਕਾਨਾਂ ਦੇ ਨੇੜੇ ਤੋਂ ਕੋਈ ਤਾਰ ਵੀ ਨਹੀਂ ਗੁਜਰਦੀ ਅਤੇ ਨਾ ਹੀ ਨੇੜੇ ਕੋਈ ਟਰਾਂਸਫਾਰਮਰ ਹੈ, ਇਸ ਲਈ ਇਹ ਮਾਮਲਾ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀ ਵੀ ਨਹੀਂ ਜਾਪਦਾ। ਦੁਕਾਨਦਾਰਾਂ ਨੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸ਼ੰਕਾ ਜਾਹਰ ਕੀਤੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਵੇਂ ਦੁਕਾਨਾਂ ਨੂੰ ਇਕੱਠੇ ਅੱਗ ਨਹੀਂ ਲੱਗੀ ਬਲਕਿ ਇੱਕ ਦੁਕਾਨ ਨੂੰ ਪਹਿਲਾਂ ਅੱਗ ਲੱਗੀ ਸੀ ਅਤੇ ਜਦੋਂ ਦੁਕਾਨਦਾਰ ਉਸਨੂੰ ਬੁਝਾ ਕੇ ਵਾਪਸ ਹੀ ਪਰਤੇ ਸੀ ਕਿ ਇੱਕ ਹੋਰ ਦੁਕਾਨ ਨੂੰ ਵੀ ਅੱਗ ਲੱਗ ਗਈ। ਮੌਕੇ ਤੇ ਪਹੁੰਚੇ ਸ਼ਿਵ ਸੈਨਾ ਆਗੂ ਹਨੀ ਮਹਾਜਨ ਅਤੇ ਪੀੜਤ ਦੁਕਾਨਦਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇਨਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਹੀ ਲਗਾਤਾਰ ਦੁਕਾਨਾਂ ਨੂੰ ਅੱਗ ਲੱਗ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਅੱਗ ਲੱਗੀ ਸੀ ਅਤੇ ਅਸੀਂ ਰਾਤ ਨੂੰ ਅੱਗ ਨੂੰ ਚੰਗੀ ਤਰ੍ਹਾਂ ਬੁਝਾ ਕੇ ਘਰਾਂ ਨੂੰ ਚਲੇ ਗਏ ਪਰ ਬਾਅਦ ਵਿੱਚ ਫਿਰ ਦੁਬਾਰਾ ਤੋਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਨਾਲ ਸਭ ਕੁਝ ਸੜ ਕੇ ਸਵਾਹ ਹੋ ਗਿਆ। ਉਨਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।