ਪੰਜਾਬ ਮੋਰਿੰਡਾ ਨੇੜੇ ਕਰੰਟ ਲੱਗਣ ਨਾਲ ਬਿਜਲੀ ਮੁਲਾਜਮ ਦੀ ਮੌਤ/ ਡਿਊਟੀ ਦੌਰਾਨ ਫਾਲਟ ਚੈੱਕ ਕਰਦਿਆਂ ਗਈ ਜਾਨ By admin - June 21, 2026 0 3 Facebook Twitter Pinterest WhatsApp ਰੂਪਨਗਰ ਦੇ ਕਸਬਾ ਮੋਰਿੰਡਾ ਦੇ ਨਜ਼ਦੀਕ ਪੰਜਾਬ ਰਾਜ ਬਿਜਲੀ ਬੋਰਡ ਦੇ ਬੂਰ ਮਾਜਰਾ ਗਿੱਡ ਵਿਖੇ ਤੈਨਾਤ ਮੁਲਾਜ਼ਮ ਅਰਵਿੰਦਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਡਿਊਟੀ ਦੌਰਾਨ ਕੰਪਲੇਂਟ ’ਤੇ ਫਾਲਟ ਚੈੱਕ ਕਰਨ ਲਈ ਗਿਆ ਸੀ ਜਿੱਥੇ ਅਚਾਨਕ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਰੂਪਨਗਰ ਜਿਲੇ ਦੇ ਪਿੰਡ ਲਥਾੜੀ ਬਲਾਕ ਨੂਰਪੁਰ ਬੇਦੀ ਦੇ ਰਹਿਣ ਵਾਲੇ ਹਨ ਅਤੇ ਕੁਝ ਮਹੀਨੇ ਪਹਿਲਾਂ ਹੀ ਰਵਿੰਦਰ ਨੂੰ ਬਿਜਲੀ ਬੋਰਡ ਵਿੱਚ ਨੌਕਰੀ ਮਿਲੀ ਸੀ ਅਤੇ ਅੱਜ ਡਿਊਟੀ ਦੌਰਾਨ ਉਸ ਦੀ ਅਚਾਨਕ ਤਬੀਅਤ ਵਿਗੜਣ ਸਬੰਧੀ ਫੋਨ ਆਇਆ ਸੀ ਤੇ ਜਦੋਂ ਮੋਰਿੰਡਾ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਤੋਂ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਡਾਕਟਰਾਂ ਮੁਤਾਬਕ ਅਰਵਿੰਦਰ ਸਿੰਘ ਨੂੰ ਦੁਪਹਿਰੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਜਾਂਚ ਦੌਰਾਨ ਉਸ ਦੀ ਪਹਿਲਾਂ ਹੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ। ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਹਾਦਸਾ ਕਿਵੇਂ ਵਾਪਰਿਆ। ਇਸ ਹਾਦਸੇ ਤੋਂ ਬਾਅਦ ਪਰਿਵਾਰ ਰੋ ਰੋ ਕੇ ਬਹੁਤ ਬੁਰਾ ਹਾਲ ਸੀ।