ਮੋਰਿੰਡਾ ਨੇੜੇ ਕਰੰਟ ਲੱਗਣ ਨਾਲ ਬਿਜਲੀ ਮੁਲਾਜਮ ਦੀ ਮੌਤ/ ਡਿਊਟੀ ਦੌਰਾਨ ਫਾਲਟ ਚੈੱਕ ਕਰਦਿਆਂ ਗਈ ਜਾਨ

0
2

ਰੂਪਨਗਰ ਦੇ ਕਸਬਾ ਮੋਰਿੰਡਾ ਦੇ ਨਜ਼ਦੀਕ ਪੰਜਾਬ ਰਾਜ ਬਿਜਲੀ ਬੋਰਡ ਦੇ ਬੂਰ ਮਾਜਰਾ ਗਿੱਡ ਵਿਖੇ ਤੈਨਾਤ  ਮੁਲਾਜ਼ਮ ਅਰਵਿੰਦਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਡਿਊਟੀ ਦੌਰਾਨ ਕੰਪਲੇਂਟ ’ਤੇ ਫਾਲਟ ਚੈੱਕ ਕਰਨ ਲਈ ਗਿਆ ਸੀ ਜਿੱਥੇ ਅਚਾਨਕ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਦੇ ਦੱਸਣ ਮੁਤਾਬਕ ਉਹ ਰੂਪਨਗਰ ਜਿਲੇ ਦੇ ਪਿੰਡ ਲਥਾੜੀ ਬਲਾਕ ਨੂਰਪੁਰ ਬੇਦੀ ਦੇ ਰਹਿਣ ਵਾਲੇ ਹਨ ਅਤੇ ਕੁਝ ਮਹੀਨੇ ਪਹਿਲਾਂ ਹੀ ਰਵਿੰਦਰ ਨੂੰ ਬਿਜਲੀ ਬੋਰਡ ਵਿੱਚ ਨੌਕਰੀ ਮਿਲੀ ਸੀ ਅਤੇ ਅੱਜ ਡਿਊਟੀ ਦੌਰਾਨ ਉਸ ਦੀ ਅਚਾਨਕ ਤਬੀਅਤ ਵਿਗੜਣ ਸਬੰਧੀ ਫੋਨ ਆਇਆ ਸੀ ਤੇ ਜਦੋਂ ਮੋਰਿੰਡਾ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਤੋਂ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਡਾਕਟਰਾਂ ਮੁਤਾਬਕ ਅਰਵਿੰਦਰ ਸਿੰਘ ਨੂੰ ਦੁਪਹਿਰੇ ਸਿਵਲ ਹਸਪਤਾਲ  ਵਿੱਚ ਲਿਆਂਦਾ ਗਿਆ ਸੀ, ਜਿੱਥੇ ਜਾਂਚ ਦੌਰਾਨ ਉਸ ਦੀ ਪਹਿਲਾਂ ਹੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ। ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਹਾਦਸਾ ਕਿਵੇਂ ਵਾਪਰਿਆ। ਇਸ ਹਾਦਸੇ ਤੋਂ ਬਾਅਦ ਪਰਿਵਾਰ  ਰੋ ਰੋ ਕੇ ਬਹੁਤ ਬੁਰਾ ਹਾਲ ਸੀ।

LEAVE A REPLY

Please enter your comment!
Please enter your name here