ਪੰਜਾਬ ਗੁਰਦਾਸਪੁਰ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਅੱਗ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ/ ਵੱਡਾ ਹਾਦਸਾ ਟਲਿਆ By admin - June 21, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਗੌਰਮਿੰਟ ਕਾਲਜ ਰੋਡ ਤੇ ਬੀਤੀ ਰਾਤ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇਕ ਕਬਾੜ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੁਕਾਨ ਅੰਦਰ ਪਿਆ ਕਬਾੜ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਦੁਕਾਨ ਦੇ ਉਪਰ ਪਰਿਵਾਰ ਦੀ ਰਿਹਾਇਸ ਸੀ ਅਤੇ ਫਾਇਰ ਬ੍ਰਿਗੇਡ ਵੱਲੋਂ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਵੇਲੇ ਦੁਕਾਨ ਦਾ ਮਾਲਕ ਵਿਕਾਸ ਮਹਾਜਨ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਗਿਆ ਹੋਇਆ ਸੀ। ਉਨ੍ਹਾਂ ਨੂੰ ਇੱਕ ਦੋਸਤ ਰਾਹੀਂ ਦੁਕਾਨ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਦ ਸਥਾਨਕ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਅਫਸਰ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ ਹੈ ਅਤੇ ਹਾਲਾਤ ਹੁਣ ਕਾਬੂ ਵਿੱਚ ਹਨ। ਅੱਗ ਕਾਰਨ ਦੁਕਾਨ ਵਿੱਚ ਪਿਆ ਕਾਫੀ ਸਾਰਾ ਪਲਾਸਟਿਕ ਅਤੇ ਹੋਰ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਖੁਸ਼ਕਿਸਮਤੀ ਨਾਲ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਦੁਕਾਨ ਦੇ ਉੱਪਰ ਹੀ ਮਕਾਨ ਹੈ ਜਿੱਥੇ ਪਰਿਵਾਰ ਰਹਿੰਦਾ ਹੈ। ਫਾਇਰ ਬ੍ਰਿਗੇਡ ਦੇ ਸਮੇਂ ਸਿਰ ਪਹੁੰਚਣ ਕਾਰਨ ਮਕਾਨ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ।