ਧਾਰੀਵਾਲ ਦੀ ਸਬਜ਼ੀ ਮੰਡੀ ਦਾ ਅਕਾਲੀ ਆਗੂ ਵੱਲੋਂ ਦੌਰਾ/ ਦੁਕਾਨਾਂ ਦੇ ਅੱਗ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ/ ਪਾਰਟੀ ਵੱਲੋਂ ਹੋਏ ਨੁਕਸਾਨ ਦੀ ਭਰਪਾਈ ਦਾ ਦਿੱਤਾ ਭਰੋਸਾ

0
1

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਬਿੱਲਾ ਮਾਹਲ ਅੱਜ ਧਾਰੀਵਾਲ ਦੀ ਸਬਜ਼ੀ ਮੰਡੀ ਦਾ ਦੌਰਾ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਤੇ ਦਿਨ ਅੱਗ ਲੱਗਣ ਨਾਲ ਕੁੱਝ ਫੜੀਆਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪੀੜਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਹੋਏ ਨੁਕਸਾਨ ਦੀ ਪਾਰਟੀ ਤਰਫੋਂ ਭਰਪਾਈ ਦਾ ਭਰੋਸਾ ਵੀ ਦਿੱਤਾ। ਉਹਨਾਂ ਕਿਹਾ ਕਿ ਦੁਕਾਨਦਾਰਾਂ ਦਾ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਬਹੁਤ ਦੁੱਖ ਹੈ ਅਤੇ ਉਹ ਸੀਮਟ ਦੀਆਂ ਪੱਕੀਆਂ ਸ਼ੈਂਡ ਬਣਾਉਣ ਚ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨਗੇ।

LEAVE A REPLY

Please enter your comment!
Please enter your name here