ਪੰਜਾਬ ਮੁੱਖ ਮੰਤਰੀ ਦੇ ਹੱਕ ’ਚ ਨਿਤਰੀਆਂ ਨਿਹੰਗ ਜਥੇਬੰਦੀਆਂ/ ਸੀਐਮ ਮਾਨ ਨਾਲ ਪ੍ਰਗਟਾਈ ਇਕਜੁਟਤਾ/ ਬੇਅਦਬੀ ਦਾ ਸਖਤ ਕਾਨੂੰਨ ਬਣਾਉਣ ਲਈ ਕੀਤਾ ਧੰਨਵਾਦ By admin - June 20, 2026 0 2 Facebook Twitter Pinterest WhatsApp ਮੁੱਖ ਮੰਤਰੀ ਮਾਨ ਦੇ ਹੱਕ ਵਿਚ ਨਿਤਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਬੇਅਦਬੀ ਕਾਨੂੰਨ ਬਣਾਉਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਹੈ। ਨਿਹੰਗ ਸਿੰਘ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਆਗੂ ਅਮਨਬੀਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਬੇਅਦਬੀ ਦਾ ਸਖਤ ਕਾਨੂੰਨ ਬਣਾ ਕੇ ਸਿੱਖਾਂ ਦੀ ਚਿਰੌਕਣੀ ਮੰਗ ਪੂਰੀ ਕੀਤੀ ਹੈ, ਇਸ ਲਈ ਨਿਹੰਗ ਸਿੰਘ ਜਥੇਬੰਦੀਆਂ ਮੁੱਖ ਮੰਤਰੀ ਮਾਨ ਦਾ ਧੰਨਵਾਦ ਕਰਦੀਆਂ ਹਨ। ਵੀਡੀਓ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਵਿਚ ਜਨਮੇ ਹੋਣ ਕਾਰਨ ਮੁੱਖ ਮੰਤਰੀ ਮਾਨ ਅਜਿਹਾ ਕਰ ਹੀ ਨਹੀਂ ਸਕਦੇ, ਇਸ ਲਈ ਇਹ ਫਰਜੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਜਿਸ ਦਾ ਨਿਹੰਗ ਸਿੰਘ ਜਥੇਬੰਦੀਆਂ ਵਿਰੋਧ ਕਰਦੀਆਂ ਹਨ।