ਪੰਜਾਬ ਫਰੀਦਕੋਟ ’ਚ ਕਾਂਗਰਸ ਦਾ ਅਰਥੀ ਫੂਕ ਮੁਜਾਹਰਾ/ ਭਾਜਪਾ ਆਗੂ ਜਤਿੰਦਰਪਾਲ ਮਲਹੋਤਰਾ ਦਾ ਫੂਕਿਆ ਪੁਤਲਾ/ ਪੰਜਾਬੀਆਂ ਬਾਰੇ ਟਿੱਪਣੀ ਖਿਲਾਫ ਜੰਮ ਕੇ ਨਾਅਰੇਬਾਜ਼ੀ By admin - June 20, 2026 0 1 Facebook Twitter Pinterest WhatsApp ਭਾਜਪਾ ਆਗੂ ਜਤਿੰਦਰਪਾਲ ਮਲਹੋਤਰਾ ਦੀ ਪੰਜਾਬੀਆਂ ਬਾਰੇ ਟਿੱਪਣੀ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਭਾਜਪਾ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਫਰੀਦਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਹੇਠ ਇਕੱਤਰ ਹੋਏ ਕਾਂਗਰਸੀ ਆਗੂਆਂ ਨੇ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਭਾਜਪਾ ਆਗੂ ਜਤਿੰਦਰਪਾਲ ਮਲਹੋਤਰਾ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਬੀਜੇਪੀ ਸਰਕਾਰ ਬਣਾਉਣ ਦੇ ਸੁਪਨੇ ਪੰਜਾਬ ਵਿੱਚ ਦੇਖ ਰਹੀ ਹੈ ਪਰ ਉਹਨਾਂ ਦੇ ਲੀਡਰਾਂ ਦੀ ਮਾੜੀ ਮਾਨਸਿਕਤਾ ਦਰਸਾਉਂਦੀ ਹੈ ਜੋ ਪੰਜਾਬ ਪ੍ਰਤੀ ਆਏ ਦਿਨ ਕੋਈ ਨਾ ਕੋਈ ਬਿਆਨ ਦੇ ਰਹੇ ਨੇ ਜਿਸ ਦੇ ਚਲਦਿਆਂ ਅੱਜ ਰੋਸ ਵਜੋਂ ਅੱਜ ਉਹਨਾਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਜੇਪੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।