ਸਮਾਜ ਸੇਵਿਕਾ ਵੀਨੂ ਗੋਇਲ ਦੀ ਮਹਿਲਾ ਆਯੋਗ ਚੇਅਰਪਰਸਨ ਨਾਲ ਮੁਲਾਕਾਤ/ਮਹਿਲਾਵਾਂ ਦੇ ਸਨਮਾਨ ਲਈ ਦਿੱਤਾ ਮੰਗ ਪੱਤਰ

0
6

ਸਮਾਜ ਸੇਵਿਕਾ ਵੀਨੂ ਗੋਇਲ ਵੱਲੋਂ ਅੱਜ ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯ ਰਾਹਟਕਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਕਮਿਸ਼ਨਰ ਚੇਅਰਪਰਸਨ ਨੂੰ ਮੰਗ ਪੱਤਰ ਸੌਂਪ ਕੇ ਮਹਿਲਾਵਾਂ ਲਈ ਵਰਤੀ ਜਾਂਦੀ ਅਪਮਾਨਜਨਕ ਭਾਸ਼ਾ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਪ੍ਰਤੀ ਵਰਤੇ ਜਾਂਦੇ ਅਪਮਾਨਜਨਕ ਸ਼ਬਦਾਂ ਉੱਤੇ ਰੋਕ ਲਗਾਉਣ ਲਈ ਪ੍ਰਭਾਵਸ਼ਾਲੀ ਕਾਨੂੰਨੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਜਾਤੀ ਸੂਚਕ ਅਪਸ਼ਬਦਾਂ ਖ਼ਿਲਾਫ਼ ਕਾਨੂੰਨੀ ਵਿਵਸਥਾ ਮੌਜੂਦ ਹੈ, ਉਸੇ ਤਰ੍ਹਾਂ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦਾਂ ਉੱਤੇ ਵੀ ਨਕੇਲ ਕੱਸਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਕੰਨਿਆ ਪੂਜਨ ਅਤੇ ਦੇਵੀ ਪੂਜਾ ਦੀ ਪਰੰਪਰਾ ਹੈ, ਉੱਥੇ ਮਹਿਲਾਵਾਂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਵਿਜਯਾ ਰਾਹਟਕਰ ਨੇ ਇਸ ਮੁੱਦੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਆਯੋਗ ਇਸ ਮਾਮਲੇ ਉੱਤੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰੇਗਾ ਅਤੇ ਕਾਨੂੰਨੀ ਦਾਇਰੇ ਵਿੱਚ ਜੋ ਵੀ ਸੰਭਵ ਹੋਵੇਗਾ, ਉਸ ਲਈ ਉਚਿਤ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here