ਪੰਜਾਬ ਜ਼ੀਰਾ ’ਚ ਨਸ਼ੇ ਨਾਲ ਝੂਮਦੀ ਲੜਕੀ ਦੀ ਵੀਡੀਓ ਵਾਇਰਲ/ ਬੱਸ ਸਟੈਂਡ ਇਲਾਕੇ ਦੀ ਘਟਨਾ/ ਕੁਲਬੀਰ ਜ਼ੀਰਾ ਨੇ ਨਸ਼ੇ ਖਿਲਾਫ ਕਾਰਵਾਈ ’ਤੇ ਚੁੱਕੇ ਸਵਾਰ By admin - June 16, 2026 0 2 Facebook Twitter Pinterest WhatsApp ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਸਾਹਮਣੇ ਆ ਰਹੀਆਂ ਤਸਵੀਰਾਂ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ। ਅਜਿਹੀਆਂ ਹੀ ਤਸਵੀਰਾਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਨਸ਼ੇ ਨਾਲ ਝੂਮਦੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਘਟਨਾ ਜ਼ੀਰਾ ਦੇ ਬੱਸ ਸਟੈਂਡ ਇਲਾਕੇ ਦੀ ਦੱਸੀ ਜਾ ਰਹੀ ਹੈ। ਇਸੇ ਦੌਰਾਨ ਮੌਕੇ ਤੇ ਪਹੁੰਚਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਲੜਕੀ ਗੱਲਬਾਤ ਕੀਤੀ ਅਤੇ ਮੌਕੇ ਤੇ ਸਥਾਨਕ ਪੁਲਿਸ ਅਧਿਕਾਰੀ ਨੂੰ ਫੋਨ ਕਰ ਕੇ ਖਿਚਾਈ ਕੀਤੀ। ਕਾਂਗਰਸੀ ਆਗੂ ਨੇ ਸਰਕਾਰ ਦੀ ਨਸ਼ਿਆਂ ਖਿਲਾਫ ਕਾਰਵਾਈ ਤੇ ਸਵਾਲ ਖੜ੍ਹੇ ਕੀਤੇ ਹਨ।