ਪੰਜਾਬ ਚੰਡੀਗੜ੍ਹ ’ਚ ਭਾਜਪਾ ’ਤੇ ਵਰ੍ਹੇ ਰਾਜਾ ਵੜਿੰਗ/ ਪੰਜਾਬ ’ਚ ਇਕ ਵੀ ਸੀਟ ਨਾ ਮਿਲਣ ਦੀ ਭਵਿੱਖਬਾਣੀ/ ਕਿਹਾ, ਲੀਡਰਾਂ ਖਿੱਚੋਤਾਣ ਕਾਰਨ ਹਾਰੇਗੀ ਭਾਜਪਾ By admin - June 15, 2026 0 3 Facebook Twitter Pinterest WhatsApp ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਅੰਦਰ ਭਾਜਪਾ ਦੀ ਮਾੜੀ ਹਾਲਤ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਦੇ ਆਗੂ ਅਹੁਦੇ ਨਾ ਮਿਲਣ ਤੋਂ ਨਾਰਾਜ ਹੋ ਰਹੇ ਨੇ, ਉਸ ਹਿਸਾਬ ਨਾਲ ਪਾਰਟੀ ਨੂੰ ਪੰਜਾਬ ਅੰਦਰ ਇਕ ਵੀ ਸੀਟ ਨਹੀਂ ਮਿਲਣੀ। ਅਣਸੂਚਿਤ ਜਾਤੀ ਕਮਿਸ਼ਨ ਵੱਲੋਂ ਤਲਬ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਹ ਚੁਣੇ ਹੋਏ ਨੁਮਾਇੰਦੇ ਹਨ, ਇਸ ਲਈ ਉਹ ਕਮਿਸ਼ਨ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਅੱਗੇ ਪੇਸ਼ ਨਹੀਂ ਹੋਣਗੇ।