ਕੀਰਤਪੁਰ ਸਾਹਿਬ ਨੇੜੇ ਐਂਟਰੀ ਟੈਂਕਸ ਨੂੰ ਲੈ ਕੇ ਹੰਗਾਮਾ/ 100 ਦੀ ਥਾਂ 125 ਦੀ ਪਰਚੀ ਕੱਟਣ ’ਤੇ ਲੜਾਈ/ ਸੈਲਾਨੀ ਨੇ ਵੱਧ ਵਸੂਲੀ ਤੇ ਕੁੱਟਮਾਰ ਦੇ ਲਾਏ ਇਲਜ਼ਾਮ

0
2

ਹਿਮਾਚਲ ਸਰਕਾਰ ਵੱਲੋਂ ਲਾਏ ਐਂਟਰੀ ਟੋਲ ਟੈਕਸ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਇੱਥੇ ਐਟਰੀ ਟੋਲ ਪਲਾਜਾ ਕਰਮੀਆਂ ਤੇ ਰਾਹਗੀਰਾਂ ਵਿਚਾਲੇ ਟਕਰਾਅ ਵੀ ਵੱਧ ਰਿਹਾ ਹੈ। ਤਾਜ਼ਾ ਘਟਨਾ ਵਿਚ ਇਕ ਵਾਹਨ ਚਾਲਕ ਦੀ ਐਂਟਰੀ ਟੋਲ ਟੈਕਸ ਕਰਮੀਆਂ ਨਾਲ ਤਕਰਾਰ ਹੋ ਗਈ। ਬਾਅਦ ਵਿਚ ਤਕਰਾਰ ਐਨੀ ਵੱਧ ਗਈ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਵਾਹਨ ਚਾਲਕ ਦਾ ਇਲਜ਼ਾਮ ਸੀ ਕਿ ਟੌਲ ਕਰਮੀ 100 ਰੁਪਏ ਦੀ ਥਾਂ 125 ਰੁਪਏ ਵਸੂਲ ਰਹੇ ਹਨ। ਸੈਨਾਨੀ ਵਾਹਨ ਚਾਲਕ ਨੇ ਟੋਲ ਕਰਮੀਆਂ ਤੇ ਕੁੱਟਮਾਰ ਦੇ ਇਲਜਾਮ ਲਾਏ ਗਏ ਹਨ।
ਉਨਾਂ ਦਾ ਕਹਿਣਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਐਂਟਰੀ ਟੋਲ ਟੈਕਸ ਦੀ ਪਰਚੀ ਸੋ ਰੁਪਏ ਲਗਾਈ ਗਈ ਹੈ ਪਰ ਟੋਲ ਕਰਮਚਾਰੀ ਵਾਹਨ ਚਾਲਕਾ ਕੋਲੋਂ 125 ਦੀ ਪਰਚੀ ਲੈ ਰਹੇ ਨੇ। ਜਦੋਂ ਉਨਾਂ ਨੇ ਇਸ ਬਾਰੇ ਪੁੱਛਿਆ ਟੋਲ ਕਰਮੀ ਨੂੰ ਪੁੱਛਿਆ ਤਾਂ ਟੋਲ ਕਰਮਚਾਰੀਆਂ ਵੱਲੋਂ ਨੇ ਉਨਾਂ ਨਾਲ ਹੱਥੋਪਾਈ ਕੀਤੀ ਗਈ। ਜਦ ਕਿ ਉਨ੍ਹਾਂ ਦਾ ਪਰਿਵਾਰ ਵੀ ਗੱਡੀ ਵਿੱਚ ਬੈਠਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਇਸ ਸਾਰੇ ਵਿਵਾਦ ਦੇ ਮੌਕੇ ਹਿਮਾਚਲ ਪੁਲਿਸ ਕਰਮੀ ਵੀ ਕੁਝ ਦੂਰੀ ਤੇ ਖੜੇ ਸਨ ਪਰ ਕੋਈ ਵੀ ਪੁਲਿਸ ਕਰਮੀ ਮੌਕੇ ਤੇ ਨਹੀਂ ਆਇਆ।  ਦੂਜੇ ਪਾਸੇ ਟੋਲ ਕਰਮਚਾਰੀ ਦਾ ਕਹਿਣਾ ਹੈ ਕਿ ਜਿਨਾਂ ਗੱਡੀਆਂ ਤੇ ਫਾਸਟ ਟੈਗ ਨਹੀਂ ਲੱਗਿਆ ਹੈ, ਉਨ੍ਹਾਂ ਕੋਲੋਂ 125 ਦੀ ਪਰਚੀ ਲਈ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਿਮਾਚਲ ਟੋਲ ਬੈਰੀਅਰ ਦੇ ਇਹ ਵਿਵਾਦ ਤੇ ਵਾਹਨ ਚਾਲਕਾਂ ਦੇ ਨਾਲ ਟੋਲ ਐਂਟਰੀ ਸਮੇਂ ਹੋ ਰਹੀ ਬਹਿਸਬਾਜੀ ਤੇ ਹੱਥੋਂਪਾਈ ਨੂੰ ਲੈ ਕੇ ਕੀ ਕਾਰਵਾਈ ਕਰਦਾ ਹੈ।

LEAVE A REPLY

Please enter your comment!
Please enter your name here