ਪੰਜਾਬ ਫਰੀਦਕੋਟ ਪਹੁੰਚਿਆ ਅੰਮ੍ਰਿਤਸਰ ਤੋਂ ਆਇਆ ਜਥਾ/ ਟਿੱਬਾ ਬਾਬਾ ਫਰੀਦ ਸਮੇਤ ਗੁਰਧਾਮਾਂ ਦੇ ਕੀਤੇ ਦਰਸ਼ਨ/ ਅੰਮ੍ਰਿਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਜਥਾ By admin - June 14, 2026 0 1 Facebook Twitter Pinterest WhatsApp ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਜਥਾ ਅੱਜ ਫਰੀਦਕੋਟ ਵਿਖੇ ਪਹੁੰਚਿਆ ਜਿੱਥੇ ਫਰੀਦਕੋਟ ਸੇਵਾ ਸੁਸਾਇਟੀ ਵੱਲੋਂ ਜਥੇਦਾਰ ਦਾ ਨਿੱਘਾ ਸਵਾਗਤ ਕੀਤਾ ਗਿਆ। ਜਥੇ ਦੇ ਆਗੂ ਸ਼ਾਮ ਸਿੰਘ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਤੋਂ ਦੋ ਬੱਸਾਂ ਵਿਚ ਚੱਲਿਆਂ ਜਥਾ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਫਰੀਦਕੋਟ ਪੁੱਜਾ ਜਿੱਥੇ ਸਾਰੇ ਸ਼ਰਧਾਲੂਆਂ ਵੱਲੋਂ ਬਾਬਾ ਫਰੀਦ ਜੀ ਦੇ ਅਸਥਾਨਾਂ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨਾ ਹੈ। ਇਸ ਮੌਕੇ ਜੱਥੇ ਦਾ ਸਵਾਗਤ ਕਰਨ ਵਾਲੇ ਦਵਿੰਦਰ ਸਿੰਘ ਨੇ ਕਿਹਾ ਕਿ ਵੱਖ ਵੱਖ ਬਣੀਆਂ ਸ਼੍ਰੀ ਸੁਖਮਨੀ ਸੋਸਾਇਟੀਆਂ ਵੱਲੋਂ ਘਰਾਂ ਘਰਾਂ ਚ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਜਿਸ ਦੀ ਸੇਵਾ ਵੱਜੋਂ ਜੋ ਭੇਟਾ ਮਿਲਦੀ ਹੈ ਉਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਸਕੂਲੀ ਕਿਤਾਬ ਵਰਦੀਆਂ ਲਈ ਖਰਚ ਕੀਤੀ ਜਾਂਦੀ ਹੈ ਨਾਲ ਹੀ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਨਾਲ ਮਦਦ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਅੱਜ ਸਬ ਤੋਂ ਵੱਡੀ ਚਿੰਤਾ ਹੈ ਨੌਜਵਾਨਾਂ ਦਾ ਨਸ਼ਿਆਂ ਦੇ ਰਾਹ ਤੇ ਤੁਰਨਾ ਜਿਨ੍ਹਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਉਨ੍ਹਾਂ ਨੂੰ ਬਾਣੀ ਨਾਲ ਜੋੜ ਕੇ ਸਹੀ ਰਸਤੇ ਤੇ ਲੈਕੇ ਆਉਣਾ ਇਸ ਸੋਸਾਇਟੀ ਦਾ ਉਦੇਸ਼ ਹੈ।