Uncategorized ਐਸਕੇਐਮ ਗੈਰ ਰਾਜਨੀਤਕ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ/ 3 ਜੂਨ ਨੂੰ ਦੇਸ਼ ਭਰ ਅੰਦਰ ਸੀਐਮ ਮਾਨ ਦੇ ਪੁਤਲੇ ਫੁੱਕਣਗੇ ਕਿਸਾਨ By admin - June 2, 2025 0 50 Facebook Twitter Pinterest WhatsApp ਐਸਕੇਐਮ ਗੈਰ ਰਾਜਨੀਤਕ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦੇ ਬਿਗੁਲ ਵਜਾ ਦਿੱਤਾ ਐ। ਇਹ ਫੈਸਲਾ ਜਥੇਬੰਦੀ ਦੀ ਐਮਰਜੈਂਸੀ ਆਨਲਾਈਨ ਮੀਟਿੰਗ ਦੌਰਾਨ ਲਿਆ ਗਿਆ ਐ, ਜਿਸ ਵਿਚ ਦੇਸ਼ ਭਰ ਦੇ ਸਾਰੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਲਏ ਗਏ ਫੈਸਲੇ ਮੁਤਾਬਕ 3 ਜੂਨ ਨੂੰ ਦੇਸ਼ ਭਰ ਅੰਦਰ ਮੁੱਖ ਮੰਤਰੀ ਮਾਨ ਦੇ ਪੁਤਲੇ ਫੂਕੇ ਜਾਣਗੇ। ਇਸ ਤੋਂ ਇਲਾਵਾ ਡੀਸੀ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀ ਨੇ ਇਹ ਫੈਸਲਾ ਬੀਤੇ ਦਿਨ ਕਾਕਾ ਕੋਟੜਾ ਸਮੇਤ ਕਈ ਆਗੂਆਂ ਨੂੰ ਗ੍ਰਿਫਤਾਰ ਕਰਨ ਅਤੇ ਜਗਜੀਤ ਡੱਲੇਵਾਲ ਨੂੰ ਪੀਸੀ ਕਰਨ ਤੋਂ ਰੋਕੇ ਜਾਣ ਦੇ ਵਿਰੋਧ ਵਿਚ ਲਿਆ ਗਿਆ ਐ। ਕਿਸਾਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜਬਰ ਨਾਲ ਦਬਾਉਣਾ ਚਾਹੁੰਦੀ ਐ, ਜਿਸ ਨੂੰ ਕਿਸੇ ਵੀ ਹਾਲਤ ਵਿਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਐ। ਸਰਕਾਰ ਦੀਆਂ ਨੀਤੀਆਂ ਖਿਲਾਫ ਜੇਕਰ ਕਿਸਾਨ ਧਰਨਾ ਪ੍ਰਦਰਸ਼ਨ ਕਰਨ ਜਾਂਦੇ ਨੇ ਤਾਂ ਪੰਜਾਬ ਸਰਕਾਰ ਉਨ੍ਹਾਂ ਤੇ ਜਬਰ ਕਰਨਾ ਸ਼ੁਰੂ ਕਰ ਦਿੰਦੀ ਐ। ਪੁਲਿਸ ਕਿਸਾਨਾਂ ਨੂੰ ਹਾਊਸ ਰੈਸਟ ਕਰਨ ਤੋਂ ਇਲਾਵਾ ਲਾਠੀਚਾਰਜ ਕਰ ਕੇ ਜੇਲ੍ਹਾਂ ਅੰਦਰ ਸੁੱਟ ਰਹੀ ਐ, ਜੋ ਲੋਕਤੰਤਰੀ ਮਰਿਆਦਾਵਾ ਦੇ ਉਲਟ ਐ। ਉਨ੍ਹਾਂ ਕਿਹਾ ਕਿ ਸਰਕਾਰ ਬਠਿੰਡੇ ਦੇ ਇਕ ਪਿੰਡ ਵਿਚ ਸਥਾਨਕ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਪਿੰਡ ਦੇ ਵਿਚਕਾਰੋਂ ਗੰਦਾ ਪਾਣੀ ਲੰਘਾਉਣ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜਬਰ ਨਾਲ ਦਬਾ ਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਚਾਹੁੰਦੀ ਐ ਪਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਅਜਿਹੇ ਮਨਸੂਬਿਆਂ ਨੂੰ ਕਿਸੇ ਵੀ ਹਾਲਤ ਵਿਚ ਪੂਰਾ ਨਹੀਂ ਹੋਣਗੇ ਦੇਣਗੇ ਅਤੇ ਸਰਕਾਰ ਖਿਲਾਫ ਦੇਸ਼ ਭਰ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।