ਪੰਜਾਬ ਫਰੀਦਕੋਟ ’ਚ ਸੂਏ ’ਚ ਪਿਆ ਪਾੜ/ ਸੈਂਕੜੇ ਏਕੜ ’ਚ ਭਰਿਆ ਪਾਣੀ/ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ By admin - June 14, 2026 0 2 Facebook Twitter Pinterest WhatsApp ਫ਼ਰੀਦਕੋਟ ਜ਼ਿਲ੍ਹੇ ’ਚ ਨਹਿਰਾਂ ਤੇ ਕੱਸੀਆਂ ਟੁੱਟਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ। ਪਿੰਡ ਰਾਮੇਆਣਾ ਵਿੱਚ ਨਹਿਰ ਟੁੱਟਣ ਤੋਂ ਬਾਅਦ ਹੁਣ ਅਜਿਹੀ ਹੀ ਖਬਰ ਪਿੰਡ ਕਿੰਗਰਾਂ ਤੋਂ ਸਾਹਮਣੇ ਆ ਗਈ ਹੈ, ਜਿੱਥੇ ਸੂਏ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨਾਂ ਵਿਚ ਪਾਣੀ ਭਰ ਗਿਆ ਹੈ। ਕਿਸਾਨਾਂ ਮੁਤਾਬਕ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੇ ਨਾਲ ਨਾਲ ਪਾਣੀ ਪਿੰਡ ਦੀਆਂ ਢਾਹਣੀਆਂ ਤਕ ਪਹੁੰਚ ਗਿਆ ਹੈ, ਜਿਸ ਕਾਰਨ ਘਰਾਂ ਨੂੰ ਨੁਕਸਾਨ ਦਾ ਖਦਸ਼ਾ ਪੈਦ ਹੋ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪਹਿਲਾਂ ਪਿੰਡ ਰਾਮੇਆਣਾ ਵਿਖੇ ਨਹਿਰ ਟੁੱਟਣ ਕਾਰਨ ਲਗਭਗ 700 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਸੀ। ਹੁਣ ਸਾਦਿਕ ਨੇੜੇ ਪਿੰਡ ਕਿੰਗਰਾ ਦੇ ਲੋਕਾਂ ਵਿੱਚ ਉਹੀ ਮਹੌਲ ਬਣ ਚੁੱਕਿਆ ਹੈ ਸੂਏ ਵਿਚ ਅੱਧੀ ਰਾਤ 2 ਵਜੇ ਪਾੜ ਪੈਣਾ ਸ਼ੁਰੂ ਹੋ ਗਿਆ। ਇਸ ਦਾ ਪਤਾ ਲੱਗਣ ਤੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਰਾਹੀਂ ਅਵਾਜ਼ ਦੇਣ ਬਾਅਦ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਪਾੜ ਨੂੰ ਰੋਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਜਿਸਦੇ ਚਲਦੇ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਫਿਰ ਵੀ ਸਵਾਂ ਸੌ ਏਕੜ ਜ਼ਮੀਨ ਨਹਿਰੀ ਪਾਣੀ ਨਾਲ ਡੁੱਬ ਚੁਕੀ ਹੈ ਅਤੇ ਪਿੰਡ ਦੀਆਂ ਢਾਹਣੀਆਂ ਵਾਲੇ ਘਰਾਂ ਚ ਪਾਣੀ ਪਹੁੰਚ ਗਿਆ। ਕਿਸਾਨਾਂ ਨੇ ਦੱਸਿਆ ਕਿ ਨਹਿਰ, ਪ੍ਰਸ਼ਾਸਨ ਨੇ ਅਜੇ ਤੱਕ ਬੰਨ੍ਹ ਨੂੰ ਭਰਨ ਜਾਂ ਰਜਿਸਟਰ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ ਅਤੇ ਖੁਦ ਪਿੰਡ ਵਾਸੀਆਂ ਨੇ ਕੋਸਿਸ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਵਾ ਸੌ ਏਕੜ ਜ਼ਮੀਨ ਡੁੱਬ ਚੁਕੀ ਹੈ ਜਿਸ ਵਿਚ ਚਾਰਾ,ਝੋਨਾ ਅਤੇ ਨਾਲ ਹੀ ਉਨ੍ਹਾਂ ਦੀਆਂ ਮੋਟਰਾਂ ਨੂੰ ਨੁਕਸਾਨ ਹੋ ਚੁੱਕਾ ਹੈ। ਕਿਸਾਨਾਂ ਨੇ ਹੋਏ ਨੁਕਸਾਨ ਦੀ ਭਰਪਾਈ ਮੰਗੀ ਹੈ।