ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜ ਪਹੁੰਚੇ ਪ੍ਰਤਾਪ ਬਾਜਵਾ/ ਪਰਿਵਾਰ ਸਮੇਤ ਜਮਹੂਰੀ ਹੱਕ ਦਾ ਕੀਤਾ ਇਸਤੇਮਾਲ/ ਪੁੱਤਰ ਤੇ ਧਰਮ ਪਤਨੀ ਨੇ ਵੀ ਪਾਈ ਵੋਟ

0
2

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਆਪਣੇ ਪਰਿਵਾਰ ਸਮੇਤ ਕਾਦੀਆ ਸਥਿਤ ਸਿੱਖ ਨੈਸ਼ਨਲ ਕਾਲਜ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਥਾਨਕ ਨਗਰ ਕੌਂਸਲ ਚੋਣਾਂ ਲਈ ਵੋਟ ਪਾ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ  ਉਹਨਾਂ ਦੇ ਸਪੁੱਤਰ ਅਤੇ ਉਹਨਾਂ ਦੀ ਧਰਮ ਪਤਨੀ ਵੀ ਮੌਜੂਦ ਸਨ। ਗੱਲਬਾਤ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਦੀਆਂ ਦੇ ਲੋਕਾਂ ਨੂੰ ਅਪੀਲ ਹੈ ਕਿ ਵਿਕਾਸ ਨੂੰ ਵੋਟਾਂ ਪਾਉਣ ਗੁੰਡਾ ਅਨਸਰ ਜਾਂ ਡਰੱਗ ਮਾਫੀਆ ਤੋਂ ਦੂਰ ਰਹਿਣ ਤਾਂ ਕਿ ਹੁਣ ਜਦੋਂ  2027 ਵਿੱਚ ਸਥਿਰ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕਾਦੀਆਂ ਵਿੱਚ ਇੱਕ ਵੱਡੀ ਜਿੰਮੇਵਾਰੀ ਵੀ ਮਿਲੇਗੀ, ਇਸ ਲਈ ਲੋਕਾਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here